ਸਿਹਤ-ਖਬਰਾਂਖਬਰਾਂ

ਭਾਰਤ ’ਚ ਓਮੀਕ੍ਰੋਨ ਨਾਲ ਪਹਿਲੀ ਮੌਤ

ਦਿੱਲੀ-ਮਹਾਰਾਸ਼ਟਰ ਵਿਚ ਓਮੀਕ੍ਰੋਨ ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ 52 ਸਾਲਾ ਵਿਅਕਤੀ ਨਾਈਜੀਰੀਆ ਤੋਂ ਵਾਪਸ ਆਇਆ ਸੀ। ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਉਸ ਦੀ ਮੌਤ 28 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਮਰੀਜ਼ ਨੂੰ ਪੁਣੇ ਦੇ ਪਿਮਪਰੀ ਚਿੰਚਵਾੜ ਨਗਰ ਨਿਗਮ ਦੇ ਯਸ਼ਵੰਤਰਾਓ ਚਵਾਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬੀਤੇ ਵੀਰਵਾਰ ਨੂੰ ਰਿਪੋਰਟਾਂ ਮਿਲੀਆਂ ਸਨ ਕਿ ਮਰੀਜ਼ ਓਮੀਕ੍ਰੋਨ ਨਾਲ ਸੰਕਰਮਿਤ ਸੀ। ਮਹਾਰਾਸ਼ਟਰ ਵਿਚ ਓਮੀਕ੍ਰੋਨ ਦੇ 198 ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 190 ਮਾਮਲੇ ਇਕੱਲੇ ਮੁੰਬਈ ਦੇ ਹਨ।

Comment here