ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਭਾਜਪਾ ਨੇ ਆਪਣੇ 38 ਆਗੂਆਂ ਨੂੰ ਧਾਰਮਿਕ ਮੁੱਦਿਆਂ ‘ਤੇ ਬੋਲਣੋਂ ਵਰਜਿਆ

ਨਵੀਂ ਦਿੱਲੀ-ਦੇਸ਼ ਵਿੱਚ ਧਾਰਮਿਕ ਮੁੱਦਿਆਂ ਉੱਤੇ ਸਿਆਸਤਦਾਨਾਂ ਦੇ ਕੌੜੇ ਬੋਲਾਂ ਨਾਲ ਮਹੌਲ ਤਪਿਆ ਹੋਇਆ ਹੈ , ਅਜਿਹੇ ਚ ਭਾਜਪਾ ਨੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਆਪਣੇ 38 ਆਗੂਆਂ ਦੀ ਪਛਾਣ ਕਰ ਲਈ ਹੈ। ਭਾਜਪਾ ਨੇ ਇਨ੍ਹਾਂ ਵਿੱਚੋਂ 27 ਚੁਣੇ ਹੋਏ ਆਗੂਆਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਹਦਾਇਤ ਕੀਤੀ ਹੈ। ਆਗੂਆਂ ਨੂੰ ਕਿਹਾ ਗਿਆ ਹੈ ਕਿ ਧਾਰਮਿਕ ਮੁੱਦਿਆਂ ਬਾਰੇ ਬਿਆਨ ਦੇਣ ਤੋਂ ਪਹਿਲਾਂ ਪਾਰਟੀ ਦੇ ਸਮਰੱਥ ਅਹੁਦੇਦਾਰ ਤੋਂ ਇਸ ਬਾਰੇ ਲੋੜੀਂਦੀ ਪ੍ਰਵਾਨਗੀ ਲਈ ਜਾਵੇ। ਪੈਗੰਬਰ ਖਿਲਾਫ਼ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਖਿਲਾਫ਼ ਕਾਰਵਾਈ ਤੋਂ ਬਾਅਦ ਭਾਜਪਾ ਨੇ ਪਿਛਲੇ ਅੱਠ ਸਾਲਾਂ ਦੌਰਾਨ ਆਪਣੇ ਆਗੂਆਂ ਵੱਲੋਂ ਦਿੱਤੇ ਬਿਆਨਾਂ ਨੂੰ ਆਈਟੀ ਮਾਹਿਰਾਂ ਦੀ ਮਦਦ ਨਾਲ ਘੋਖਿਆ ਹੈ। ਇਨ੍ਹਾਂ ਵਿਚੋਂ 5200 ਦੇ ਕਰੀਬ ਬਿਆਨ ਗੈਰ-ਜ਼ਰੂਰੀ ਤੇ 2700 ਬਿਆਨ ਸੰਵੇਦਨਸ਼ੀਲ ਮੰਨੇ ਹਨ। 38 ਆਗੂਆਂ ਦੇ ਬਿਆਨ ਧਾਰਮਿਕ ਰਵਾਇਤਾਂ ਨੂੰ ਸੱਟ ਮਾਰਨ ਦੀ ਸ਼੍ਰੇਣੀ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚ ਅਨੰਤ ਕੁਮਾਰ ਹੇਗੜੇ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਤਥਾਗਤ ਰਾਏ, ਪ੍ਰਤਾਪ ਸਿਮ੍ਹਾ, ਵਿਨੈ ਕਟਿਆਰ, ਮਹੇਸ਼ ਸ਼ਰਮਾ, ਟੀ.ਰਾਜਾ ਸਿੰਘ, ਵਿਕਰਮ ਸਿੰਘ ਸੈਣੀ, ਸਾਕਸ਼ੀ ਮਹਾਰਾਜ, ਸੰਗੀਤ ਸੋਮ ਸ਼ਾਮਲ ਹਨ।

Comment here