ਅਪਰਾਧਸਿਆਸਤਖਬਰਾਂ

ਭਾਜਪਾ ਆਗੂ ਦੇ ਘਰ ਕੁੱਤੇ ਤੇ ਨੌਕਰ ਨੂੰ ਬੇਹੋਸ਼ ਕਰਕੇ ਲੁੱਟ-ਮਾਰ

ਕੈਥਲ– ਕੈਥਲ ’ਚ ਇੱਕ ਨੌਕਰ ਵੱਲੋਂ ਮਾਲਿਕ ਦੇ ਘਰ ਚੌਰੀ ਕਰਨ ਦੀ ਘਟਨਾਂ ਸਾਹਮਣੇ ਆਈ ਹੈ। ਦਰਅਸਲ ਪਰਿਵਾਰ ਵਿੱਚ ਵਿਆਹ ਹੋਣ ਕਾਰਨ ਸਾਰਾ ਪਰਿਵਾਰ ਰਾਤ ਨੂੰ ਬਰਾਤ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਗਿਆ ਸੀ। ਇਸ ਚੀਜ਼ ਦਾ ਫਾਇਦਾ ਉਠਾ ਕਿ ਕੁਝ ਦਿਨ ਪਹਿਲਾਂ ਹੀ ਰੱਖੇ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਸ ਨੇ ਘਰ ‘ਚ ਰੱਖੇ ਕੁੱਤਿਆਂ ਅਤੇ ਪੁਰਾਣੇ ਨੌਕਰ ਨੂੰ ਬੇਹੋਸ਼ ਕਰਕੇ 39.25 ਲੱਖ ਰੁਪਏ ਦੇ ਹੀਰਿਆਂ ਦੇ ਗਹਿਣੇ, 68.90 ਲੱਖ ਰੁਪਏ ਦੇ ਸੋਨੇ ਦੇ ਗਹਿਣੇ, ਜਿਨਾਂ ਦਾ ਕੁੱਲ ਭਾਰ ਕਰੀਬ 1 ਕਿਲੋ 500 ਗ੍ਰਾਮ ਸੀ ਅਤੇ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਚੋਰੀ ਹੋਏ ਸਮਾਨ ਦੀ ਕੁੱਲ ਕੀਮਤ 1.28 ਕਰੋੜ ਰੁਪਏ ਦੱਸੀ ਗਈ ਹੈ। ਨੌਕਰ ਰੂਪ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

Comment here