ਅਪਰਾਧਖਬਰਾਂ

ਬੈਂਕ ਦੀ ਗਲਤੀ ਕਾਰਨ ਹੋਇਆ ਲੱਖਪਤੀ

ਕਿਹਾ- ਮੋਦੀ ਜੀ ਨੇ ਭੇਜੇ ਪੈਸੇ, ਨਹੀਂ ਮੋੜਾਂਗਾ
ਪਟਨਾ-ਬਿਹਾਰ ਦੇ ਖਗੜੀਆ ਜ਼ਿਲ੍ਹੇ ਵਿੱਚ ਅਚਾਨਕ ਇੱਕ ਵਿਅਕਤੀ ਦੇ ਖਾਤੇ ਵਿੱਚ ਸਾਢੇ ਪੰਜ ਲੱਖ ਰੁਪਏ ਆ ਗਏ। ਖਾਤੇ ਵਿੱਚ ਪੈਸੇ ਮਿਲਣ ਤੋਂ ਬਾਅਦ ਉਸ ਵਿਅਕਤੀ ਨੂੰ ਲੱਗਾ ਕਿ ਪੀਐਮ ਮੋਦੀ ਨੇ ਇਹ ਪੈਸੇ ਉਸ ਦੇ ਖਾਤੇ ਵਿੱਚ ਭੇਜੇ ਹਨ। ਉਸ ਨੇ ਆਪਣੇ ਖਾਤੇ ਵਿੱਚੋਂ ਉਹ ਪੈਸੇ ਕੱਢਵਾ ਲਏ ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਬੈਂਕ ਦੀ ਗਲਤੀ ਕਾਰਨ ਰਣਜੀਤ ਦਾਸ ਦੇ ਖਾਤੇ ਵਿੱਚ ਸਾਢੇ ਪੰਜ ਲੱਖ ਰੁਪਏ ਚਲੇ ਗਏ। ਜਦੋਂ ਬੈਂਕ ਨੂੰ ਇਸ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਰਣਜੀਤ ਦਾਸ ਨਾਲ ਸੰਪਰਕ ਕੀਤਾ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ, ਪਰ ਰਣਜੀਤ ਨੇ ਪੈਸੇ ਵਾਪਸ ਨਹੀਂ ਕੀਤੇ। ਰਣਜੀਤ ਨੇ ਕਿਹਾ ਕਿ ਪੀਐਮ ਮੋਦੀ ਨੇ ਇਹ ਪੈਸੇ ਮੇਰੇ ਖਾਤੇ ਵਿੱਚ ਜਮ੍ਹਾਂ ਕਰਵਾਏ ਹਨ। ਪੈਸੇ ਵਾਪਸ ਕਰਨ ਸਬੰਧੀ ਰਣਜੀਤ ਦਾਸ ਨੂੰ ਬੈਂਕ ਵੱਲੋਂ ਕਈ ਨੋਟਿਸ ਵੀ ਭੇਜੇ ਗਏ ਸਨ, ਪਰ ਉਨ੍ਹਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਆਖਰਕਾਰ ਬੈਂਕ ਦੀ ਤਰਫੋਂ ਰਣਜੀਤ ਦਾਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

Comment here