ਸਿਆਸਤਸਿਹਤ-ਖਬਰਾਂਖਬਰਾਂ

ਬਾਲਗ ਵਿਦਿਆਰਥੀਆਂ ਦੇ ਟੀਕਾਕਰਨ ਤੋਂ ਬਾਅਦ ਹੀ ਜੰਮੂ-ਕਸ਼ਮੀਰ ਚ ਖੁੱਲਣਗੇ ਵਿੱਦਿਅਕ ਅਦਾਰੇ

ਸ਼੍ਰੀਨਗਰ- ਕਰੋਨਾ ਮਹਾਮਾਰੀ ਦੇ ਚਲਦਿਆਂ ਦੇਸ਼ ਵਿੱਚ ਹਾਲੇ ਵੀ ਕਈ ਸੂਬਿਆਂ ਚ ਵਿੱਦਿਅਕ ਅਦਾਰੇ ਪੂਰੀ ਤਰਾਂ ਨਹੀਂ ਖੁੱਲੇ। ਇਸ ਦਰਮਿਆਨ ਜੰਮੂ-ਕਸ਼ਮੀਰ ਤੋੰ ਖਬਰ ਹੈ ਕਿ ਇੱਥੇ ਉਪਰਾਜਪਾਲ ਮਨੋਜ ਸਿਨਹਾ ਨੇ ਸ਼੍ਰੀਨਗਰ ਦੇ ਐੱਸ.ਕੇ.ਵਾਈ.ਸੀ.ਸੀ. ’ਚ ਆਯੋਜਿਤ ਪ੍ਰੋਗਰਾਮ ਤੋਂ ਬਾਅਦ ਕਿਹਾ ਕਿ ਸੂਬੇ ’ਚ ਕਾਲਜ, ਯੂਨੀਵਰਸਿਟੀ ਨੂੰ ਇਸੇ ਮਹੀਨੇ ਦੁਬਾਰਾ ਖੋਲ੍ਹਿਆ ਜਾਵੇਗਾ। ਇਸ ਲਈ 18 ਸਾਲ ਤੋਂ ਉਪਰ ਦੀ ਉਮਰ ਦੇ ਸਾਰੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲਾਤ ਨੂੰ ਜਾਣਨ ਤੋਂ ਬਾਅਦ ਸਕੂਲਾਂ ਨੂੰ ਵੀ ਦੁਬਾਰਾ ਖੋਲ੍ਹਿਆ ਜਾਵੇਗਾ। ਹਾਲਾਂਕਿ ਚੁਣੌਤੀਆਂ ਦਾ ਸਰਕਾਰ ਡਟ ਕੇ ਮੁਕਾਬਲਾ ਕਰੇਗੀ। ਉਪਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਸਰਕਾਰ ਮਾਪਿਆਂ ਦੀ ਮੰਗ ਨੂੰ ਲੈ ਕੇ ਸੁਚੇਤ ਹੈ ਕਿ ਸਕੂਲਾਂ ਨੂੰ ਕਸ਼ਮੀਰ ’ਚ ਦੁਬਾਰਾ ਖੋਲ੍ਹਿਆ ਜਾਵੇ। ਅਸੀਂ ਯੋਜਨਾ ਬਣਾ ਰਹੇ ਹਾਂ ਕਿ ਇੰਟਰ-ਕਾਲਜ, ਕਾਲਜ ਅਤੇ ਯੂਨੀਵਰਸਿਟੀ ਨੂੰ ਇਸੇ ਮਹੀਨੇ ਖੋਲ੍ਹਿਆ ਜਾਵੇ ਪਰ ਇਸ ਤੋਂ ਪਹਿਲਾਂ 18 ਸਾਲ ਤੋਂ ਉਪਰ ਦੀ ਉਮਰ ਦੇ ਸਾਰੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਵੀ ਖੋਲ੍ਹਿਆ ਜਾਵੇਗਾ। ਕਸ਼ਮੀਰ ’ਚ ਸੁਰੱਖਿਆ ਦੇ ਹਾਲਾਤ ’ਚ ਉਪਰਾਜਪਾਲ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਹਾਲਾਤ ’ਚ ਕਾਫੀ ਸੁਧਾਰ ਹੋਇਆ ਹੈ ਜਦਕਿ ਚੁਣੌਤੀ ਹਮੇਸ਼ਾ ਰਹੇਗੀ। ਸਰਕਾਰ ਅਤੇ ਸੁਰੱਖਿਆ ਫੋਰਸ ਚੁਣੌਤੀ ਦਾ ਸਾਹਮਣਾ ਕਰਨ ’ਚ ਸਮਰੱਥ ਹੈ। ਮਨੋਜ ਸਿਨਹਾ ਨੇ ਦੱਸਿਆ ਕਿ ਇਸ ਸਾਲ 11000 ਸੈਲਫ ਹੈਲਪ ਗਰੁੱਪ ਔਰਤਾਂ ਲਈ ਗਠਿਤ ਕੀਤੇ ਜਾਣਗੇ ਤਾਂ ਜੋ ਊਹ ਦੂਜਿਆਂ ’ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਰੋਜ਼ੀ-ਰੋਟੀ ਕਮਾ ਸਕਣ।

Comment here