ਅਜਬ ਗਜਬਖਬਰਾਂਦੁਨੀਆ

ਬਾਰਾਂ ’ਚ ਸ਼ਰਾਬ ਦੀ ਥਾਂ ਦੁੱਧ ਮਿਲਦੈ

ਅਫਰੀਕੀ-ਇਥੋਂ ਦੇ ਦੇਸ਼ ਰਵਾਂਡਾ ਦੀ ਰਾਜਧਾਨੀ ਕਿਗਾਲੀ ਵਿਚ ਬਾਰਾਂ ਵਿਚ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਪਰ ਇੱਥੇ ਸ਼ਰਾਬ ਨਹੀਂ ਬਲਕਿ ਦੁੱਧ ਦਿੱਤਾ ਜਾਂਦਾ ਹੈ। ਇਥੇ ਟੈਪ ਵਿਚ ਬੀਅਰ ਦੀ ਬਜਾਏ ਦੁੱਧ ਨਿਕਲਦਾ ਹੈ। ਇੱਥੇ ਲੋਕ ਆਪਣੇ ਪਰਿਵਾਰ, ਦੋਸਤਾਂ ਤੇ ਇਕੱਲੇ ਦੁੱਧ ਦਾ ਮਜ਼ਾ ਲੈਂਦੇ ਹਨ।
ਨਿਊਯਾਰਕ ਟਾਈਮਜ਼ ਦੀ ਖ਼ਬਰ ਦੇ ਅਨੁਸਾਰ, ਕਿਗਾਲੀ ਦੇ ਲੋਕ ਲਗਭਗ ਹਰ ਰੋਜ਼ ਬਾਰਾਂ ਵਿੱਚ ਜਾਂਦੇ ਹਨ ਅਤੇ ਦੁੱਧ ਪੀਂਦੇ ਹਨ, ਇਹ ਉਨ੍ਹਾਂ ਦੀ ਪਰੰਪਰਾ ਦਾ ਇੱਕ ਹਿੱਸਾ ਬਣ ਗਿਆ ਹੈ।
ਰਾਸ਼ਟਰਪਤੀ ਪਾਲ ਕਾਗਾਮੇ ਨੇ 2006 ਵਿੱਚ ‘‘ਗਿਰਿੰਕਾ” ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਹਰੇਕ ਗਰੀਬ ਪਰਿਵਾਰ ਨੂੰ ਇੱਕ ਗਾਂ ਦੇਣਾ ਹੈ। ਖੇਤੀਬਾੜੀ ਅਤੇ ਪਸ਼ੂ ਸਰੋਤ ਮੰਤਰਾਲੇ ਦੇ ਅਨੁਸਾਰ, ਯੋਜਨਾ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 380,000 ਤੋਂ ਵੱਧ ਗਾਵਾਂ ਵੰਡੀਆਂ ਹਨ। ਇਸ ਵਿੱਚ ਪ੍ਰਾਈਵੇਟ ਕੰਪਨੀਆਂ, ਸਹਾਇਤਾ ਏਜੰਸੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਦੇਸ਼ੀ ਨੇਤਾਵਾਂ ਦਾ ਯੋਗਦਾਨ ਸ਼ਾਮਲ ਹੈ। ਪੀਐਮ ਮੋਦੀ ਨੇ ਇੱਥੋਂ ਦੇ ਇੱਕ ਪਿੰਡ ਵਿੱਚ 200 ਗਾਵਾਂ ਦਾਨ ਕੀਤੀਆਂ ਹਨ।
ਇੱਕ ਟੈਕਸੀ ਡਰਾਈਵਰ ਜੀਨ ਬੋਸਕੋ ਨੇ ਦੱਸਿਆ, ‘‘ਮੈਨੂੰ ਦੁੱਧ ਪਸੰਦ ਹੈ, ਕਿਉਂਕਿ ਇਹ ਮੈਨੂੰ ਸ਼ਾਂਤ ਰੱਖਦਾ ਹੈ। ਤਣਾਅ ਘਟਾਉਂਦਾ ਹੈ।” ਜੀਨ ਅਤੇ ਉਸ ਦੇ ਵਰਗੇ ਹੋਰ ਬਹੁਤ ਸਾਰੇ ਕਿਗਾਲੀ ਦੇ ਮਿਲਕ ਬਾਰਾਂ ਵਿੱਚ ਬੈਠੇ ਦਿਖਾਈ ਦੇਣਗੇ। ਰਵਾਂਡਾ ਵਿੱਚ ਦੁੱਧ ਇੱਕ ਪਸੰਦੀਦਾ ਪੀਣ ਵਾਲਾ ਪਦਾਰਥ ਹੈ। ਮਿਲਕ ਬਾਰ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਹਰ ਵਰਗ ਦੇ ਲੋਕ ਇਕ ਜਗ੍ਹਾ ਬੈਠ ਕੇ ਮਿਲਦੇ -ਜੁਲਦੇ ਹਨ। ਪੁਰਸ਼ ਅਤੇ ਔਰਤਾਂ ਸਾਰਾ ਦਿਨ ਬੈਂਚਾਂ ਅਤੇ ਕੁਰਸੀਆਂ ’ਤੇ ਬੈਠੇ ਦੇਖੇ ਜਾਂਦੇ ਹਨ।
ਲੋਕ ਆਪਣੀ ਪਸੰਦ ਦੇ ਅਨੁਸਾਰ ਗਰਮ ਜਾਂ ਠੰਡਾ ਦੁੱਧ ਪੀਂਦੇ ਹਨ। ਬਹੁਤ ਸਾਰੇ ਲੋਕ ਇੱਕ ਵਾਰ ਵਿੱਚ ਹੀ ਆਪਣੇ ਕੱਪ ਨੂੰ ਖਤਮ ਕਰਨ ਦੇ ਪੁਰਾਣੀ ਰਵਾਇਤ ਦੀ ਪਾਲਣਾ ਕਰਦੇ ਹਨ।
ਦੁੱਧ ਇਸ ਦੇਸ਼ ਦੇ ਸਭਿਆਚਾਰ, ਇਤਿਹਾਸ ਅਤੇ ਪਛਾਣ ਨਾਲ ਜੁੜਿਆ ਹੋਇਆ ਹੈ। ਇੰਨਾ ਹੀ ਨਹੀਂ, ਹੁਣ ਇਹ ਅਰਥ ਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਗਊ ਹੁਣ ਰਵਾਂਡਾ ਵਿੱਚ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਹੈ।

Comment here