ਸਿਆਸਤਖਬਰਾਂ

ਬਰਫ਼ ’ਚ ਫਸੇ ਲੋਕਾਂ ਨੂੰ ਫ਼ੌਜ ਨੇ ਬਚਾਇਆ

ਸ਼੍ਰੀਨਗਰ-ਲੰਘੇ ਦਿਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਬਰਫ਼ ਖਿੱਸਕਣ ‘ਚ ਫਸੇ ਇਕ ਦਰਜਨ ਤੋਂ ਵੱਧ ਆਮ ਨਾਗਰਿਕਾਂ ਨੂੰ ਬਚਾਇਆ ਹੈ। ਉਨ੍ਹਾਂ ਦੀ ਗੱਡੀ ਬਰਫ਼ਬਾਰੀ ‘ਚ ਫਸ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਗੱਡੀ ਤੰਗਧਰ-ਚੌਕੀਬਲ ਦਰਮਿਆਨ ਬਰਫ਼ ‘ਚ ਫਸ ਗਈ ਸੀ, ਜਿਸ ਤੋਂ ਬਾਅਦ ਫ਼ੌਜ ਦੀ ਨਜ਼ਦੀਕੀ ਇਕਾਈ ਨੂੰ ਸੂਚਿਤ ਕੀਤਾ ਗਿਆ ਅਤੇ ਬਚਾਅ ਮੁਹਿੰਮ ਸ਼ੁਰੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਆਮ ਨਾਗਰਿਕਾਂ ‘ਚ ਇਕ ਬੱਚਾ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ਫ਼ੌਜ ਦੇ ਬਚਾਅ ਦਲ ਨੇ ਉੱਥੋਂ ਸੁਰੱਖਿਅਤ ਕੱਢ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਆਮ ਨਾਗਰਿਕ ਨੇ ਬਚਾਅਕਰਤਾ ਨੂੰ ਕਿਹਾ ਕਿ ਉਹ ਆਪਣੀ ਗੱਡੀ ਦੇ ਬਰਫ਼ ‘ਚ ਦਬਣ ਤੋਂ ਠੀਕ ਪਹਿਲਾਂ ਉਸ ਤੋਂ ਬਾਹਰ ਨਿਕਲ ਗਏ ਅਤੇ ਇਸ ਤਰ੍ਹਾਂ ਵਾਲ-ਵਾਲ ਬਚੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦੀ ਟੀਮ ਨੇ ਬਰਫ਼ ‘ਚੋਂ ਗੱਡੀ ਨੂੰ ਵੀ ਕੱਢ ਲਿਆ।

Comment here