ਸਿਆਸਤਖਬਰਾਂਚਲੰਤ ਮਾਮਲੇ

ਬਰਸੀ-ਗਰਲਫਰੈਡ ਰੀਨਾ ਰਾਏ ਨੇ ਦੀਪ ਸਿੱਧੂ ਨਾਲ ਸਾਂਝੀ ਕੀਤੀ ਪੋਸਟ

ਮੋਹਾਲੀ-ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਦੱਸ ਦੇਈਏ ਕਿ ਅੱਜ ਦੇ ਦਿਨ ਹੀ ਇੱਕ ਸੜਕ ਹਾਦਸੇ ਵਿੱਚ ਕਲਾਕਾਰ ਨੇ ਆਪਣੀ ਜਾਨ ਗਵਾ ਲਈ ਸੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਗਰਲਫਰੈਡ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ। ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਰੀਨਾ ਰਾਏ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਉਹ ਤੁਹਾਡੇ ਨਾਲ ਹੈ ਹਮੇਸ਼ਾ ਮਜ਼ਬੂਤ ਅਤੇ ਬਹਾਦਰ ਰਹੋ ਜਿਵੇਂ ਤੁਸੀਂ ਹੋ ❤️?… ਦੂਜੇ ਨੇ ਲਿਖਿਆ, ਮਿਸ ਯੂ ਯਾਰਾ…
ਦੱਸ ਦੇਈਏ ਕਿ ਰੀਨਾ ਰਾਏ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਬੇਹੱਦ ਟੁੱਟ ਗਈ ਸੀ। ਜਿਸ ਤੋਂ ਲੰਬੇ ਸਮੇਂ ਬਾਅਦ ਉਸਨੇ ਵੀਡੀਓ ਸ਼ੇਅਰ ਕਰ ਲੋਕਾਂ ਦੇ ਉਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਜਿਸ ਨਾਲ ਉਸ ਨੂੰ ਗਲਤ ਸਾਬਿਤ ਕੀਤਾ ਜਾ ਰਿਹਾ ਸੀ। ਆਖਿਰ ਇਸ ਹਾਸਦੇ ਵਿੱਚ ਉਹ ਕਿਵੇਂ ਬੱਚ ਗਈ ਅਤੇ ਆਖਰੀ ਵਾਰ ਦੀਪ ਸਿੱਧੂ ਅਤੇ ਉਨ੍ਹਾਂ ਵਿਚਕਾਰ ਕੀ-ਕੀ ਗੱਲਾਂ ਹੋਈਆਂ ਕੀ-ਕੀ ਪਲੈਨਿੰਗ ਚੱਲ ਰਹੀ ਸੀ ਇਸ ਬਾਰੇ ਖੁਲਾਸੇ ਕੀਤੇ ਗਏ।

Comment here