ਖਬਰਾਂ

ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ’ਚ 260 ਸੜਕਾਂ ਬੰਦ

ਸ਼ਿਮਲਾ-ਕੱਲ੍ਹ ਉੱਤਰ ਭਾਰਤ ’ਚ ਕਾਫੀ ਜਗ੍ਹਾ ਬਾਰਿਸ਼ ਦੇਖਣ ਨੂੰ ਮਿਲੀ।  ਤੇਜ਼ ਹਵਾਵਾਂ ਚੱਲਦੀਆਂ ਰਹੀਆਂ । ਇਸ ਦੇ ਨਾਲ ਹੀ ਹਿਮਾਚਲ ‘ਚ ਕੱਲ੍ਹ ਕਈ ਇਲਾਕਿਆ ’ਚ ਭਾਰੀ ਬਰਫਬਾਰੀ  ਹੋਈ ਜਿਸ ਕਾਰਨ ਬਰਫਬਾਰੀ ਤੋਂ ਬਾਅਦ 260 ਸੜਕਾਂ ਬੰਦ ਹੋ ਗਈਆਂ। ਡਲਹੌਜ਼ੀ, ਕੁਫਰੀ, ਸ਼ਿਮਲਾ ਅਤੇ ਕਲਪਾ ਵਿਚ ਹਲਕੀ ਬਰਫਬਾਰੀ ਹੋਈ।ਇਨ੍ਹਾਂ ਥਾਵਾਂ ’ਤੇ ਕ੍ਰਮਵਾਰ 1.5, 1, 0.8 ਅਤੇ 0.6 ਸੈਂਟੀਮੀਟਰ ਬਰਫ਼ਬਾਰੀ ਹੋਈ। ਸਥਾਨਕ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬਰਫਬਾਰੀ ਨੇ ਹੋਟਲ ਉਦਯੋਗ ਵਿੱਚ ਖੁਸ਼ੀ ਲਿਆ ਦਿੱਤੀ ਹੈ ਜੋ ਹਫਤੇ ਦੇ ਅੰਤ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧੇ ਦੀ ਉਮੀਦ ਕਰ ਰਹੀ ਹੈ।

Comment here