ਅਪਰਾਧਖਬਰਾਂਚਲੰਤ ਮਾਮਲੇ

ਬਦਮਾਸ਼ਾਂ ਨੇ ਬੰਗਲਾਦੇਸ਼ ਦੇ 14 ਮੰਦਰਾਂ ਦੀ ਕੀਤੀ ਭੰਨਤੋੜ

ਢਾਕਾ-ਬਲਿਆਡਾਂਗੀ ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਬੰਗਲਾਦੇਸ਼ ਦੇ ਠਾਕੁਰਗਾਓਂ ਜ਼ਿਲ੍ਹੇ ਦੇ ਬਲਿਆਡਾਂਗੀ ਉਪ ਜ਼ਿਲਾ ਵਿਚ ਅਣਪਛਾਤੇ ਬਦਮਾਸ਼ਾਂ ਨੇ ਰਾਤ ਭਰ ਵਿਚ 14 ਹਿੰਦੂ ਮੰਦਰਾਂ ’ਚ ਭੰਨਤੋੜ ਕੀਤੀ। ਇਸ ਭੰਨਤੋੜ ਦੇ ਨਤੀਜੇ ਨੂੰ ਦੇਖਣ ਲਈ ਮੰਦਰਾਂ ਵਿਚ ਉਮੜ ਰਹੇ ਲੋਕਾਂ ਵਿਚ ਗੁੱਸਾ ਅਤੇ ਡਰ ਸੀ ਅਤੇ ਸਾਰੇ ਮੰਦਰਾਂ ਵਿਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਦਰਮਿਆਨ ਖੇਤਰ ਦੇ ਧੰਤਲਾ, ਚਾਰੋਲ ਅਤੇ ਪਾਰਿਆ ਯੂਨੀਅਨਾਂ ਦੇ ਵੱਖ-ਵੱਖ ਪਿੰਡਾਂ ਵਿਚ ਹਮਲੇ ਹੋਏ। ਮੰਦਰਾਂ ਦਾ ਨਿਰੀਖਣ ਕਰਨ ਵਾਲੇ ਪੁਲਸ ਕਪਤਾਲ ਨੇ ਦੱਸਿਆ ਕਿ ਪੁਲਸ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਫਿਰਕੂ ਸਦਭਾਵਨਾ ਨੂੰ ਨਸ਼ਟ ਕਰਨ ਅਤੇ ਦੇਸ਼ ਦਾ ਅਕਸ ਖਰਾਬ ਕਰਨ ਦੇ ਉਦੇਸ਼ ਨਾਲ ਇਨ੍ਹਾਂ ਮੂਰਤੀਆਂ ਨੂੰ ਤੋੜਿਆ ਗਿਆ ਹੈ। ਹਾਲਾਂਕਿ, ਘਟਨਾ ਦੇ ਅਪਰਾਧੀਆਂ ਦੀ ਪਛਾਣ ਅਜੇ ਤੱਕ ਨਹੀਂ ਕੀਤੀ ਗਈ ਹੈ। ਮੰਦਰ ਦੇ ਸਕੱਤਰ ਬਿੱਧਨਾਥ ਬਰਮਨ ਨੇ ਕਿਹਾ ਕਿ ਮੰਦਰਾਂ ’ਤੇ ਹੋਏ ਇਨ੍ਹਾਂ ਹਮਲਿਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਫੜਿਆ ਜਾਵੇ।

Comment here