ਅਪਰਾਧਖਬਰਾਂਦੁਨੀਆ

ਬਠਿੰਡਾ ਦੇ ਨਾਰਕੋਟਿਕ ਸੈਲ ਨੇ ਨਸ਼ੀਲੀਆਂ ਦਵਾਈਆਂ ਕੀਤੀਆਂ ਬਰਾਮਦ

ਬਠਿੰਡਾ-ਬਠਿੰਡਾ ਪੁਲਿਸ ਨੇ ਨਸ਼ਿਆਂ ਦੀ ਖੇਪ ਦੀ ਡਿਲੀਵਰੀ ਦੇਣ ਆਏ 3 ਨੌਜਵਾਨਾਂ ਨੂੰ ਮੌਕੇ ਉੱਤੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਕਰੀਬ 95 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਪੁਲਿਸ ਨੇ ਬੱਸ ਸਟੈਂਡ ਪਿੰਡ ਜੇਠੂਕੇ ਲਾਗੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਸਬੰਧੀ ਗਸ਼ਤ ਕੀਤੀ ਤਾਂ ਚੈਕਿੰਗ ਦੌਰਾਨ 3 ਨੌਜਵਾਨ ਅਨਿੱਲ ਕੁਮਾਰ, ਅਮਿਤ ਕੁਮਾਰ ਦੇਸਵਾਲ ਵਾਸੀ ਬਹਾਦਰਗੜ੍ਹ ਅਤੇ ਸੁਨੀਲ ਕੁਮਾਰ ਵਾਸੀ ਨਗੂਰਣ ਜਿਲ੍ਹਾ ਜੀਂਦ ਹਾਲ ਵਾਸੀ ਕੁੰਵਰ ਸਿੰਘ ਨਗਰ ਨਗਲੋਈ ਦਿੱਲੀ ਨੂੰ ਕਾਬੂ ਕੀਤਾ ਗਿਆ।
ਇਨ੍ਹਾਂ ਕੋੋਲੋਂ 35 ਨਸ਼ੀਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ, 90 ਪੱਤੇ ਨਸ਼ੀਲੀਆਂ ਗੋਲੀਆਂ ਤੇ ਹੋਰ ਨਸ਼ਾ ਬਰਾਮਦ ਹੋਇਆ ਹੈ। ਪੁਲਿਸ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਨਿੱਲ ਕੁਮਾਰ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਦੀ ਡਿਲਵਰੀ ਉਸਨੇ ਗੁਰਵਿੰਦਰ ਦਈਆ ਨਾਮ ਦੇ ਨਵੀਂ ਦਿੱਲੀ ਵਾਸੀ ਵਿਅਕਤੀ ਪਾਸੋਂ ਲਈ ਹੈ। ਅਨਿੱਲ ਕੁਮਾਰ ਦੀ ਨਿਸ਼ਾਨਦੇਹੀ ਤੇ ਸੈਕਟਰ 5 ਇੰਡਸਟਰੀਅਲ ਏਰੀਆ ਬਬਾਨਾ ਨਵੀਂ ਦਿੱਲੀ ਵਿਖੇ ਇਕ ਕਾਰ ਸਣੇ ਗੁਰਵਿੰਦਰ ਸਿੰਘ ਦਈਆ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ ਵੀ ਨਸ਼ੀਲੇ ਪਦਾਰਥ ਫੜੇ ਗਏ ਹਨ। ਐੱਸਐਸਪੀ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ ਅਤੇ ਇਹਨਾਂ ਵਿਅਕਤੀਆਂ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ।

Comment here