ਅਪਰਾਧਖਬਰਾਂਚਲੰਤ ਮਾਮਲੇ

ਫ਼ੌਜ ਦੇ ਸੰਤਰੀ ਨੇ ਚਲਾਈਆਂ ਗੋਲੀਆਂ, ਦੋ ਨਾਗਰਿਕ ਮਰੇ

ਰਾਜੌਰੀ-ਇਥੋਂ ਦੇ ਅਧਿਕਾਰੀ ਦੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਫ਼ੌਜ ਦੇ ਇਕ ਸੰਤਰੀ ਨੇ ਸ਼ੁੱਕਰਵਾਰ ਸਵੇਰੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 2 ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਫ਼ੌਜ ਨਾਲ ਕੁਲੀਆਂ (ਪੋਰਟਰ) ਵਜੋਂ ਕੰਮ ਕਰਦੇ ਸਨ। ਉਹ ਸਵੇਰੇ ਕਰੀਬ ਸਵਾ 6 ਵਜੇ ਜ਼ਿਲ੍ਹੇ ’ਚ ਇਕ ਫ਼ੌਜ ਕੰਪਲੈਕਸ ਦੇ ਅਲਫ਼ਾ ਗੇਟ ਕੋਲ ਜਾ ਰਹੇ ਸਨ, ਉਦੋਂ ਸੰਤਰੀ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਰਾਜੌਰੀ ਦੇ ਰਹਿਣ ਵਾਲੇ ਸ਼ਲਿੰਦਰ ਕੁਮਾਰ ਅਤੇ ਕਮਲ ਕਿਸ਼ੋਰ ਦੀ ਗੋਲੀਬਾਰੀ ’ਚ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਸੰਤਰੀ ਦੇ ਗੋਲੀਬਾਰੀ ਕਰਨ ਦੇ ਪਿੱਛੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਲਾਕੇ ’ਚ ਸਥਿਤੀ ਤਣਾਅਪੂਰਨ ਹੈ ਅਤੇ ਕੁਝ ਲੋਕਾਂ ਨੇ ਗੁੱਸੇ ’ਚ ਕੰਪਲੈਕਸ ’ਤੇ ਪਥਰਾਅ ਵੀ ਕੀਤਾ।

Comment here