ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ‘ਚ ਸ਼ਰਾਬੀਆਂ ਦੀਆਂ ਪੌਂਬਾਰਾ, ਰੇਟ ਘਟੇ

ਚੰਡੀਗੜ੍ਹ-ਪੰਜਾਬ ‘ਚ ਸ਼ਰਾਬ ਦੇ ਨਵੇਂ ਰੇਟਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਇਸ ਸੂਚੀ ਦੇ ਮੁਤਾਬਕ ਸ਼ਰਾਬ ਦੇ ਰੇਟ ਕਾਫ਼ੀ ਘਟੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੀਤੀਆਂ ਗਈਆਂ ਮੀਟਿੰਗਾਂ ‘ਚ ਹੀ ਇਹ ਰੇਟ ਫਿਕਸ ਕੀਤੇ ਗਏ ਸਨ, ਜਿਨ੍ਹਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਇਰਲ ਹੋਈ ਇਸ ਸੂਚੀ ‘ਤੇ ਅੱਜ ਸ਼ਾਮ ਜਾਂ ਭਲਕੇ ਤੱਕ ਮੋਹਰ ਲੱਗ ਸਕਦੀ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੀ ਮੋਹਰ ਲੱਗਦੇ ਸਾਰ ਹੀ ਇਹ ਨਵੀਂ ਸੂਚੀ ਲਾਗੂ ਕਰ ਦਿੱਤੀ ਜਾਵੇਗੀ। ਸਾਹਮਣੇ ਆਈ ਸੂਚੀ ‘ਚ ਵੱਖ-ਵੱਖ ਕੰਪਨੀਆਂ ਦੀ ਸ਼ਰਾਬ ਅਤੇ ਬੀਅਰ ਦੇ ਰੇਟਾਂ ‘ਚ ਵੱਡਾ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ।

Comment here