ਮੇਰਾ ਹਰ ਕੰਮ ਖੜਕੇ-ਦੜਕੇ ਨਾਲ ਹੀ ਹੁੰਦਾ- ਮੂਸੇਵਾਲਾ
ਮਾਨਸਾ ਤੋਂ ਟਿਕਟ ਮਿਲਣ ਮਗਰੋਂ ਹਾਲ ਹੀ ਕਾਂਗਰਸ ਵਿਚ ਸ਼ਾਮਲ ਹੋਏ ਗਾਇਕ ਸਿੱਧੂ ਮੂਸੇਵਾਲਾ ਦਾ ਪੁਰਾਣੇ ਕਾਂਗਰਸੀਆਂ ਅਤੇ ਦਲ ਬਦਲ ਕੇ ਕਾਂਗਰਸ ਚ ਗਏ ਨਾਜਰ ਮਾਨਸ਼ਾਹੀਆ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਦੀ ਪ੍ਰਵਾਹ ਕੀਤੇ ਬਿਨਾ ਮੂਸੇਵਾਲਾ ਸਰਗਰਮ ਹੈ। ਟਿਕਟ ਮਿਲਣ ਪਿੱਛੋਂ ਮੂਸੇਵਾਲਾ ਨੇ ਆਖਿਆ ਹੈ ਕਿ ਉਹ ਗੁਰੂ ਘਰ ਸ਼ੁਕਰਾਨਾ ਕਰਨ ਜਾ ਰਹੇ ਹਨ। ਆਮ ਲੋਕਾਂ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਹਰ ਕੰਮ ਵਿਚ ਅੜਚਨਾ ਖੜ੍ਹੀਆਂ ਹੋਈਆਂ ਹਨ। ਮੈਂ ਕੋਈ ਵੀ ਕੰਮ ਕੀਤਾ, ਉਹ ਸ਼ਾਂਤੀ, ਆਮ ਤਰੀਕੇ ਨਾਲ ਹੋਇਆ ਹੀ ਨਹੀਂ। ਮੇਰਾ ਤਾਂ ਹਰ ਕੰਮ ਖੜਕੇ-ਦੜਕੇ ਨਾਲ ਹੀ ਹੋਇਆ ਹੈ। ਮੇਰਾ ਤਾਂ ਸੁਭਾਅ ਹੀ ਇਸ ਤਰ੍ਹਾਂ ਦਾ ਹੋ ਗਿਆ ਹੈ। ਇਸ ਵਾਰ ਵੀ ਫਤਿਹ ਹਾਸਲ ਕਰਾਂਗੇ।
ਹਰਜੋਤ ਕਮਲ ਭਾਜਪਾ ਚ ਗਿਆ
ਮੋਗਾ ਤੋਂ ਕਾਂਗਰਸ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਪਾਰਟੀ ਦੇ ਸਥਾਨਕ ਆਗੂਆਂ, ਵਰਕਰਾਂ, ਤੇ ਵਿਧਾਇਕ ਦੇ ਵਿਰੋਧ ਦੇ ਬਾਵਜੂਦ ਟਿਕਟ ਦਿਤੀ ਤਾਂ ਟਿਕਟ ਨਾ ਮਿਲਣ ਤੋਂ ਨਰਾਜ਼ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਹਰਜੋਤ ਕਮਲ ਨੇ ਟਿਕਟ ਕੱਟਣ ਦੇ ਕੁਝ ਹੀ ਮਿੰਟਾ ਅੰਦਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਭਾਜਪਾ ਦਫਤਰ ਵੱਲ ਨੂੰ ਤੁਰ ਪਏ।ਹਰਜੋਤ ਕਮਲ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾੰ ਸਾਫ ਆਖ ਦਿੱਤਾ ਸੀ ਟਿਕਟ ਨਾਲ ਮਿਲੀ ਤਾਂ ਉਹ ਕੁਝ ਹੋ ਸੋਚਣਗੇ।
ਲਾਡੀ ਨੂੰ ਕਾਂਗਰਸ ਨੇ ਫੇਰ ਦਿੱਤਾ ਧੋਖਾ
ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਕੱਟੀ ਗਈ ਹੈ। ਦੱਸ ਦਈਏ ਕਿ ਲਾਡੀ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਤੇ 6 ਦਿਨ ਬਾਅਦ ਹੀ ਮੁੜ ਕਾਂਗਰਸ ਵਿਚ ਪਰਤ ਆਏ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਨੇ ਲਾਡੀ ਨੂੰ ਟਿਕਟ ਦਾ ਭਰੋਸਾ ਦੇ ਕੇ ਵਾਪਸੀ ਕਰਵਾਈ ਹੈ ਪਰ ਹੁਣ ਪਾਰਟੀ ਨੇ ਉਨ੍ਹਾਂ ਦੀ ਥਾਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਮਨਦੀਪ ਸਿੰਘ ਰੰਗੜ ਨੰਗਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ।
Comment here