ਖਬਰਾਂ

ਪੰਜਾਬ ਕਾਂਗਰਸ ਦਾ ਕਲੇਸ਼ ਊਠ ਦੇ ਬੁੱਲ੍ਹ ਵਾਂਗ ਲਟਕਿਆ..

ਜਲੰਧਰ- ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਪੰਜਾਬ ਕਾਂਗਰਸ ਦਾ ਕਲੇਸ਼ ਪਤਾ ਨਹੀਂ ਕਦੋਂ ਹੱਲ ਹੋਵੇਗਾ, ਚੋਣਾਂ ਚ ਕੁਝ ਕੁ ਸਮਾਂ ਬਚਿਆ ਹੋਣ ਕਰਕੇ ਇਸ ਕਲੇਸ਼ ਤੋੰ ਪਾਰਟੀ ਕਾਡਰ ਪਰੇਸ਼ਾਨ ਹੈ। ਹਾਈਕਮਾਂਡ ਵਲੋਂ ਮਸਲੇ ਦੇ ਹੱਲ ਕੀ ਕੋਸ਼ਿਸ਼ ਦੇ ਆਖਰੀ ਹੱਲੇ ਕੀਤੇ ਜਾ ਰਹੇ ਨੇ। ਇਸ ਦੌਰਾਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਆਪਣੇ ਸਿਸਵਾਂ ਫਾਰਮ ਹਾਊਸ ‘ਤੇ ਮੁਲਾਕਾਤ ਕੀਤੀ। ਬੇਸ਼ੱਕ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਟਵੀਟ ਕੀਤਾ ਹੈ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਹਰ ਫੈਸਲਾ ਮੰਨਣਗੇ ਪਰ ਸੂਤਰਾਂ ਤੋਂ ਖਬਰਾਂ ਮਿਲ ਰਹੀਆਂ ਹਨ ਕਿ  ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਤਕ ਨਹੀਂ ਮਿਲਣਗੇ, ਜਦ ਤਕ ਉਹ ਜਨਤਕ ਮਾਫੀ ਨਹੀਂ ਮੰਗਦਾ।  ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਮਿਲਣ ਦੀ ਸੰਭਾਵਨਾ ‘ਚ ਨਾ ਸਿਰਫ ਇਹ ਸ਼ਰਤ ਰੱਖੀ ਹੈ ਬਲਕਿ ਕਾਂਗਰਸ ਹਾਈਕਮਾਨ ਦੁਆਰਾ ਪ੍ਰਦੇਸ਼ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਨਿਭਾਈ ਜਾ ਰਹੀ ਹੈ ਭੂਮਿਕਾ ਬਾਰੇ ਤਲਖ਼ ਟਿੱਪਣੀ ਕੀਤੀ ਹੈ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਮੁੱਦੇ ਨੂੰ ਠੀਕ ਤਰ੍ਹਾਂ ਨਾਲ ਹੈਂਡਲ ਨਹੀਂ ਕੀਤਾ।  ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨਿਸ਼ਚਿਤ ਤੌਰ ‘ਤੇ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕਰਨਾ ਕਾਂਗਰਸ ਪ੍ਰਧਾਨ ਦਾ ਅਧਿਕਾਰ ਹੋ ਸਕਦਾ ਹੈ ਜਿਸ ਤਰ੍ਹਾਂ ਹਾਈਕਮਾਨ ਨੇ ਇਸ ਮੁੱਦੇ ਨੂੰ ਹੈਂਡਲ ਕੀਤਾ ਹੈ ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ। ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਹਾਈਕਮਾਨ ਦੇ ਫੈਸਲੇ ਦਾ ਲਿਫ਼ਾਫਾ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਕੇ ਅੱਜ ਦੁਪਹਿਰ ਦਿੱਲੀ ਆ ਵਾਪਸ ਚਲੇ ਗਏ ਹਨ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਪੂਰੇ ਸਰਗਰਮ ਰਹੇ। ਸਿੱਧੂ ਅੱਜ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਤੇ ਮੰਤਰੀਆਂ-ਵਿਧਾਇਕਾਂ ਨਾਲ ਉਨ੍ਹਾਂ ਦੇ ਘਰ ਜਾ ਕੇ ਮਿਲੇ। ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਸੁਨੀਲ ਜਖੜ ਨੇ ਗੱਲਬਾਤ ’ਚ ਕਿਹਾ ਕਿ ਸਿੱਧੂ ਨੇ ਮੇਰਾ ਸਹਿਯੋਗ ਮੰਗਿਆ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਤਾਂ ਪਾਰਟੀ ਦੀ ਮਜ਼ਬੂਤੀ ਲਈ ਹਰ ਸਮੇਂ ਤਿਆਰ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਧੂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਦਾ ਫਾਰਮਲ ਲੈਟਰ ਮਿਲ ਗਿਆ ਹੈ ਕਿ ਨਹੀਂ ਤਾਂਕਿ ਮੈਂ ਸ਼ੁੱਭਕਾਮਨਾਵਾਂ ਦੇ ਦਿਆਂ। ਸਿੱਧੂ ਨੇ ਜਾਖੜ ਤੋਂ ਸਹਿਯੋਗ ਮੰਗਦੇ ਹੋਏ ਕਿਹਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ, ਜੋ ਵੀ ਤੁਹਾਡੇ ਮੁੱਦੇ ਹਨ, ਉਨ੍ਹਾਂ ਨੂੰ ਡਟ ਕੇ ਉਠਾਇਆ ਜਾਵੇਗਾ। ਜਿਸ ’ਤੇ ਜਾਖੜ ਨੇ ਕਿਹਾ ਕਿ ਉਹ ਸਦਾ ਪਾਰਟੀ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਸਹਿਯੋਗ ਕਰਨ ਨੂੰ ਤਿਆਰ ਹਨ। ਨਵਜੋਤ ਸਿੰਘ ਸਿੱਧੂ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੂੰ ਮਿਲ ਕੇ ਉਨ੍ਹਾਂ ਦਾ ਸਾਥ ਮੰਗ ਰਹੇ ਹਨ। ਉਨ੍ਹਾਂ ਨੇ ਸੈਕਟਰ 39 ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਉਨ੍ਹਾਂ ਦੇ ਸਮਾਣਾ ਤੋਂ ਵਿਧਾਇਕ ਰਾਜਿੰਦਰ ਸਿੰਘ ਨੂੰ ਵੀ ਮਿਲੇ। ਉਨ੍ਹਾਂ ਦੇ ਨਾਲ ਤਿੰਨ ਹੋਰ ਵਿਧਾਇਕ ਦਰਸ਼ਨ ਸਿੰਘ ਬਰਾੜ, ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਰਹੇ। ਵਿਧਾਇਕ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਪਟਿਆਲਾ ਪਹੁੰਚੇ ਹਨ। ਪ੍ਰਗਟ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਪ੍ਰਗਟ ਨੇ ਕਿਹਾ ਕਿ ਸਿੱਧੂ ਇਕ ਵੱਡਾ ਚਿਹਰਾ ਹੈ। ਜੇਕਰ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ’ਚ ਚੋਣਾਂ ਲੜੇਗੀ ਤਾਂ ਇਸ ਦਾ ਕਾਂਗਰਸ ਨੂੰ ਵੱਡਾ ਫ਼ਾਇਦਾ ਮਿਲੇਗਾ।

Comment here