ਸਿਆਸਤਖਬਰਾਂ

ਪੰਜਾਬ ਕਾਂਗਰਸ ਚ ਸਭ ਅੱਛਾ ਨਹੀਂ, ਜਾਖੜ ਨੇ ਸੋਢੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਬਰਾੜ ਪਰਿਵਾਰ ਕੈਪਟਨ ਸਰਕਾਰ ਨਾਲ ਕਰੱਸ਼ਰ ਬੰਦ ਕਰਨ ਤੇ ਨਰਾਜ਼

ਚੰਡੀਗੜ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਸੀਨੀਅਰ ਆਗੂ ਕੇ ਸੀ ਵੇਣੂਗੋਪਾਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਕਥਿਤ ‘ਦੋਹਰਾ ਮੁਆਵਜ਼ਾ’ ਮਾਮਲੇ ‘ਚ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਇਸ ਚਿੱਠੀ ‘ਚ ਜਾਖੜ ਨੇ ਰਾਣਾ ਗੁਰਮੀਤ ਸੋਢੀ ਦੀ ਸ਼ਰਾਬ ਫੈਕਟਰੀ ਲਾਇਸੈਂਸ ਲੈਣ ਦਾ ਜ਼ਿਕਰ ਵੀ ਕੀਤਾ ਹੈ।ਸੋਢੀ ਨੇ ਇਸ ਸ਼ਰਾਬ ਫੈਕਟਰੀ ਦਾ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਸਮੇਂ ਲਿਆ ਸੀ।ਇਸ ਤੋਂ ਇਲਾਵਾ ਅੱਜ ਕਾਂਗਰਸ ਚ ਉਸ ਵਕਤ ਹੰਗਾਮੇ ਦਾ ਮਹੌਲ ਬਣ ਗਿਆ, ਜਦ ਕਾਂਗਰਸੀ ਆਗੂ ਦਰਸ਼ਨ ਬਰਾੜ ਦੇ ਪੁਤਰ ਕਮਲ ਬਰਾੜ ਦੇ ਕਰਸ਼ਰ ਤੇ ਵੀ ਵਿਭਾਗੀ ਕਾਰਵਾਈ ਹੋਈ , ਕਰੱਸ਼ਰ ਬੰਦ ਕਰਵਾ ਦਿੱਤਾ ਗਿਆ, ਇਸ ਬਾਰੇ ਕਮਲ ਬਰਾੜ  ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਨੇ ਨਵਜੋਤ ਸਿਧੂ ਦੇ ਹੱਕ ਚ ਬੋਲਿਆ, ਏਸ ਕਰਕੇ ਸਾਡੇ ਤੇ ਕਾਰਵਾਈ ਕੀਤੀ ਗਈ ਹੈ, ਉਹਨਾਂ ਸਖਤ ਸ਼ਬਦਾਂ ਚ ਕਿਹਾ ਕਿ ਸਾਡੀ ਹੀ ਪਾਰਟੀ ਦੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਆਪਣੇ ਬੰਦਿਆਂ ਤੇ ਕਾਰਵਾਈ ਕਰ ਰਹੀ ਹੈ।

Comment here