ਅਪਰਾਧਸਿਆਸਤਖਬਰਾਂ

ਪੇਸ਼ਾਵਰ : ਸ਼ੈਸਨ ਜੱਜ ਭ੍ਰਿਸ਼ਟਾਚਾਰ ਦੇ ਦੋਸ਼ ’ਚ ਮੁਅੱਤਲ

ਗੁਰਦਾਸਪੁਰ-ਪੇਸ਼ਾਵਰ ਦੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਸਾਈਦ ਅਸਗਰ ਸ਼ਾਹ ਨੂੰ  ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏ ਜਾਣ ’ਤੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ। ਪੇਸ਼ਾਵਰ ਹਾਈਕੋਰਟ ਨੇ ਆਪਣੇ ਆਦੇਸ਼ ’ਚ ਇਹ ਵੀ ਲਿਖਿਆ ਕਿ ਦੋਸ਼ੀ ਤੋਂ 15 ਕਰੋੜ ਰੁਪਏ ਵਸੂਲ ਕੀਤੀ ਜਾਵੇ। ਪੇਸ਼ਾਵਰ ਹਾਈਕੋਰਟ ਦੇ ਰਜਿਸਟਰਾਰ ਈਨਾਮੁਲਾ ਖਾਨ ਵੱਲੋਂ ਅੱਜ ਜਾਰੀ ਆਦੇਸ਼ ’ਚ ਕਿਹਾ ਗਿਆ ਕਿ ਉਕਤ ਜੱਜ ਦੇ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਮਿਲੀ ਸ਼ਿਕਾਇਤਾਂ ਦੇ ਆਧਾਰ ’ਤੇ ਉਕਤ ਅਧਿਕਾਰੀ ਖ਼ਿਲਾਫ਼ ਜਾਂਚ ਦੇ ਬਾਅਦ ਇਹ ਕਾਰਵਾਈ ਕੀਤੀ ਗਈ। ਜਾਂਚ ’ਚ ਉਕਤ ਜ਼ਿਲ੍ਹਾ ਤੇ ਸ਼ੈਸਨ ਜੱਜ ਵੱਲੋਂ ਆਪਣੀ ਸਫ਼ਾਈ ਵਿਚ ਦਿੱਤੇ ਗਏ ਜਵਾਬ ਅਤੇ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਸਬੂਤ ਸਹੀਂ ਨਹੀਂ ਪਾਏ ਗਏ, ਜਿਸ ਕਾਰਨ ਉਸ ਨੂੰ ਮੁਅੱਤਲ ਕਰਨਾ ਪਿਆ। ਮੁਅੱਤਲ ਕਰਨ ਦੇ ਨਾਲ ਹੀ ਉਸ ਨੂੰ ਚਾਰਜ਼ਸੀਟ ਵੀ ਸੌਂਪੀ ਗਈ।

Comment here