ਅਪਰਾਧਖਬਰਾਂਦੁਨੀਆ

ਪੇਲੋਸੀ ਦੇ ਪਤੀ ‘ਤੇ ਹਮਲੇ ਦੀ ਵੀਡੀਓ ਹੋਈ ਜਨਤਕ

ਸੈਨ ਫਰਾਂਸਿਸਕੋ-ਅਮਰੀਕੀ ਸਦਨ ਦੀ ਸਾਬਕਾ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਨੂੰ ਪਿਛਲੇ ਸਾਲ ਉਨ੍ਹਾਂ ਦੇ ਸੈਨ ਫਰਾਂਸਿਸਕੋ ਸਥਿਤ ਘਰ ‘ਤੇ ਹੋਏ ਹਮਲੇ ਦੌਰਾਨ ਹਮਲਾਵਰ ਦੇ ਹਥੌੜੇ ਤੋਂ ਬਚਾਅ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਅਮਰੀਕਾ ਵਿਚ ਸ਼ੁੱਕਰਵਾਰ ਨੂੰ ਜਨਤਕ ਤੌਰ ‘ਤੇ ਜਾਰੀ ਕੀਤੀ ਗਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਸ਼ੱਕੀ ਡੇਵਿਡ ਡੇਪੇ 82 ਸਾਲਾ ਪਾਲ ਪੇਲੋਸੀ ਤੋਂ ਹਥੌੜਾ ਖੋਹ ਕੇ ਉਨ੍ਹਾਂ ਦੇ ਸਿਰ ‘ਤੇ ਹਥੌੜੇ ਨਾਲ ਵਾਰ ਕੀਤਾ। ਇਸ ‘ਚ ਪੇਲੋਸੀ ਹਮਲੇ ਤੋਂ ਬਾਅਦ ਬੇਹੋਸ਼ ਹੋ ਕੇ ਫਰਸ਼ ‘ਤੇ ਪਏ ਦਿਖਾਈ ਦਿੰਦੇ ਹਨ। ਇਕ ਅਮਰੀਕੀ ਅਦਾਲਤ ਦੇ ਜੱਜ ਨੇ ਫ਼ੈਸਲਾ ਸੁਣਾਇਆ ਕਿ ਵੀਡੀਓ ਨੂੰ ਜਨਤਕ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ। ਪੇਲੋਸੀ ਦੇ ਪਤੀ ‘ਤੇ ਹੋਏ ਹਮਲੇ ਦੀ ਵੀਡੀਓ ਕਈ ਨਿਊਜ਼ ਏਜੰਸੀਆਂ ਵੱਲੋਂ ਜਨਤਕ ਕੀਤੇ ਜਾਣ ਦੀ ਮੰਗ ਤੋਂ ਬਾਅਦ ਇਸ ਨੂੰ ਜਨਤਕ ਕੀਤਾ ਗਿਆ।

Comment here