ਕਾਰਗਿਲ-ਭਾਰਤ ਤਿਉਹਾਰਾਂ ਦਾ ਦੇਸ਼ ਹੈ। ਪੀਐੱਮ ਨਰਿੰਦਰ ਮੋਦੀ ਜਵਾਨਾਂ ਨਾਲ ਦੀਵਾਲੀ ਮਨਾਉਣ ਕਾਰਗਿਲ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਜਵਾਨਾਂ ਨੂੰ ਸੰਬੋਧਿਤ ਕੀਤਾ, ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਾਰਗਿਲ ’ਚ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਨਾਲ ‘ਵੰਦੇ ਮਾਤਰਮ’ ਵੀ ਗਾਇਆ। ਇਸ ਦਰਮਿਆਨ ਫ਼ੌਜੀਆਂ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਤਾੜੀਆਂ ਵਜਾਉਂਦੇ ਹੋਏ ਨਜ਼ਰ ਆਏ।
ਉੱਥੇ ਹੀ ਦੇਸ਼ ਦੇ ਫ਼ੌਜੀ ਜਵਾਨ ਸੰਗੀਤ ਯੰਤਰ ਨਾਲ ਵੰਦੇ ਮਾਤਰਮ ਗਾਉਂਦੇ ਹੋਏ ਅਤੇ ਝੂਮਦੇ ਹੋਏ ਨਜ਼ਰ ਆਏ। ਦੀਵਾਲੀ ਮੌਕੇ ਪ੍ਰਧਾਨ ਮੰਤਰੀ ਦੇ ਸ਼ਾਮਲ ਹੋਣ ’ਤੇ ਹਥਿਆਰਬੰਦ ਦਸਤਿਆਂ ਦੇ ਮੈਂਬਰਾਂ ਵਲੋਂ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਗਏ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਦਸਤਿਆਂ ਨਾਲ ਵੰਦੇ ਮਾਤਰਮ ਵੀ ਗਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਹੱਥਾਂ ਨਾਲ ਜਵਾਨਾਂ ਨੂੰ ਮਠਿਆਈ ਖੁਆਈ।
ਫ਼ੌਜ ਦੇ ਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕਦੇ ਵੀ ਯੁੱਧ ਨੂੰ ਪਹਿਲੇ ਬਦਲ ਦੇ ਰੂਪ ਵਿਚ ਨਹੀਂ ਦੇਖਿਆ। ਭਾਵੇਂ ਇਹ ਲੰਕਾ ਦੀ ਜੰਗ ਹੋਵੇ ਜਾਂ ਕੁਰੂਕਸ਼ੇਤਰ ਦੀ। ਅਸੀਂ ਇਸ ਨੂੰ ਮੁਲਤਵੀ ਕਰਨ ਲਈ ਆਪਣੀ ਆਖਰੀ ਕੋਸ਼ਿਸ਼ ਕੀਤੀ। ਅਸੀਂ ਜੰਗ ਦੇ ਵਿਰੁੱਧ ਹਾਂ ਪਰ ਤਾਕਤ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ।
Comment here