ਅਪਰਾਧਸਿਆਸਤਖਬਰਾਂਖੇਡ ਖਿਡਾਰੀਮਨੋਰੰਜਨ

ਪੀਐੱਮ ਪ੍ਰੋਟੋਕੋਲ : ਸਾਈਨਾ ਹੋਈ ਅਦਾਕਾਰ ਸਿਧਾਰਥ ਦੀ ਭੱਦੀ ਟਿੱਪਣੀ ਦਾ ਸ਼ਿਕਾਰ

ਮੁੰਬਈ-ਭਾਰਤੀ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ’ਤੇ ਤਾਮਿਲ ਅਦਾਕਾਰ ਸਿਧਾਰਥ ਨੇ ਅਪਮਾਨਜਨਕ ਟਿੱਪਣੀ ਕੀਤੀ। ਦਰਅਸਲ ਪੰਜਾਬ ਦੇ ਫਿਰੋਜ਼ਪੁਰ ’ਚ ਪੀ. ਐੱਮ. ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਸਾਈਨਾ ਨੇਹਵਾਲ ਵੱਲੋਂ ਟਵੀਟ ਕੀਤਾ ਗਿਆ ਸੀ ਅਤੇ ਪੀ. ਐੱਮ. ਮੋਦੀ ਦੀ ਸੁਰੱਖਿਆ ’ਚ ਕੀਤੀ ਗਈ ਢਿੱਲ ਦੀ ਨਿੰਦਾ ਕੀਤੀ ਸੀ, ਜਿਸ ’ਤੇ ਅੱਗੋਂ ਰੀਟਵੀਟ ਕਰਦੇ ਹੋਏ ਅਦਾਕਾਰ ਸਿਧਾਰਥ ਨੇ ਲਿਖਿਆ ਕਿ ‘‘Subtle cock champion of the world…Thank God we have protectors of India. Shame on you #Rihanna’’ ਸਿਧਾਰਥ ਜਿਨਸੀ ਤਰੀਕੇ ਨਾਲ ਸਾਇਨਾ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੇਸ਼ ਦੀਆਂ ਸਭ ਤੋਂ ਪ੍ਰਮੁੱਖ ਤੇ ਸਫ਼ਲ ਮਹਿਲਾਵਾਂ ’ਚੋਂ ਇੱਕ ਸਾਈਨਾ ਖ਼ਿਲਾਫ਼ ਟਿੱਪਣੀ ਅਦਾਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਬਾਰੇ ਚਿੰਤਤ ਹੋਣ ਦਾ ਦਿਖਾਵਾ ਕਰਨ ਤੋਂ ਕੁਝ ਦਿਨ ਬਾਅਦ ਕੀਤੀ ਹੈ। ਇਸ ਤੇ ਕੌਮੀ ਮਹਿਲਾ ਕਮਿਸ਼ਨ ਨੇ ਸਿਧਾਰਥ ਖਿਲਾਫ ਕੇਸ ਦਰਜ ਕਰਨ ਲਈ ਕਿਹਾ ਹੈ, ਤੇ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ’ਬੁਲੀ ਬਾਈ’ ਐਪ ਮੁੱਦੇ ’ਤੇ ਟਵੀਟ ਕਰਦੇ ਹੋਏ ਸਿਧਾਰਥ ਨੇ ਲਿਖਿਆ ਸੀ ਕਿ ਸਿਰਫ ਇਸ ਗੰਦਗੀ ਨੂੰ ਅੰਜਾਮ ਦੇਣ ਵਾਲੀ ਇੱਕ ਮਹਿਲਾ ਹੈ। ਬਾਕੀ ਸਭ ਗੈਰ-ਜ਼ਰੂਰੀ ਹੈ। #ਨਫਰਤ ਜਾਂ ਅਪਰਾਧ ਨੂੰ ਤਰਕਸੰਗਤ ਬਣਾਉਣਾ ਬੰਦ ਕਰੋ। ਸਿਧਾਰਥ ਨੇ ਹੋਰ ਵੀ ਕਈ ਟਵੀਟ ਕਰਕੇ ਮੁਸਲਿਮ ਮਹਿਲਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਐਪਸ ਦੇ ਨਿਰਮਾਤਾਵਾਂ ਦੀ ਨਿੰਦਾ ਕੀਤੀ ਸੀ, ਜਿਨ੍ਹਾਂ ਨੇ ਮੁਸਲਿਮ ਪੱਤਰਕਾਰਾਂ ਨੂੰ ਅਪਮਾਨਜਨਕ ਟਿੱਪਣੀਆਂ ਲਈ ਨਿਸ਼ਾਨਾ ਬਣਾਇਆ ਸੀ।
ਦੱਸਣਯੋਗ ਹੈ ਕਿ ਸਿਧਾਰਥ ’ਰੰਗ ਦੇ ਬਸੰਤੀ’ ਵਰਗੀਆਂ ਕੁਝ ਹਿੰਦੀ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕਾ ਹੈ। ਅਕਸਰ ਹੀ ਭਾਰਤ ਸਰਕਾਰ ਦੀ ਆਲੋਚਨਾ ਵਾਲੇ ਟਵੀਟ ਕਰਦਾ ਹੈ ਅਤੇ ਪ੍ਰਗਤੀਸ਼ੀਲ, ਉਦਾਰਵਾਦੀ ਹੋਣ ਦਾ ਦਾਅਵਾ ਕਰਦਾ ਹੈ। ਦੱਸ ਦਈਏ ਕਿ ਸਿਧਾਰਥ ਕੁਝ ਮਹੀਨੇ ਪਹਿਲਾਂ ਵੀ ਅਦਾਕਾਰਾ ਸਾਮੰਥਾ ਰੂਥ ਨੂੰ ਲੈ ਕੇ ਸੁਰਖੀਆਂ ’ਚ ਆਏ ਸਨ। ਨਾਗਾ ਚੇਤੰਨਿਆ ਤੋਂ ਸਾਮੰਥਾ ਦੇ ਤਲਾਕ ਦੀ ਖ਼ਬਰ ਸੀ ਤੇ ਅਦਾਕਾਰ ਜਿਸ ਨੂੰ ਕਦੇ ਸਾਮੰਥਾ ਨਾਲ ਡੇਟ ਕਰਨ ਦੀ ਅਫਵਾਹ ਸੀ, ਜਿਸ ਨੂੰ ਲੈ ਕੇ ਸਿਧਾਰਥ ਨੇ ਟਵੀਟ ਕੀਤੀ ਸੀ ਕਿ, ’’ਧੋਖੇਬਾਜ਼ ਕਦੇ ਖੁਸ਼ਹਾਲ ਨਹੀਂ ਹੁੰਦੇ।’’

Comment here