ਪੇਸ਼ਾਵਰ-ਬੀਤੇ ਦਿਨ ਪੇਸ਼ਾਵਰ ਇਕ ਭਿਆਨਕ ਅੱਤਵਾਦੀ ਹਮਲੇ ਨਾਲ ਉਸ ਸਮੇਂ ਦਹਿਲ ਉੱਠਿਆ ਸੀ, ਜਦੋਂ ਇਕ ਆਤਮਘਾਤੀ ਹਮਲਾਵਰ ਨੇ ਦੁਪਹਿਰ ਦੀ ਨਮਾਜ਼ ਦੇ ਸਮੇਂ ਮਸਜਿਦ ਵਿਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਹਮਲੇ ਵਿਚ ਘੱਟ ਤੋਂ ਘੱਟ 100 ਲੋਕਾਂ ਦੀ ਜਾਨ ਚਲੀ ਗਈ ਅਤੇ 225 ਲੋਕ ਜ਼ਖ਼ਮੀ ਹੋ ਗਏ। ‘ਫੁੱਲਾਂ ਦਾ ਸ਼ਹਿਰ’ ਕਹੇ ਜਾਣ ਵਾਲਾ ਪਾਕਿਸਤਾਨ ਦਾ ਪੇਸ਼ਾਵਰ ਸ਼ਹਿਰ ਪਿਛਲੇ ਚਾਰ ਦਹਾਕਿਆਂ ਤੋਂ ਹਿੰਸਾ ਦੀ ਅੱਗ ’ਚ ਸੜ ਰਿਹਾ ਹੈ। ਨਾਸ਼ਪਤੀ, ਸ਼੍ਰੀਫਲ ਅਤੇ ਅਨਾਰ ਦੇ ਦਰੱਖਤਾਂ ਦੇ ਬਾਗਾਂ ਨਾਲ ਘਿਰਿਆ ਸ਼ਹਿਰ ਖੇਤਰ ਵਧਦੇ ਅੱਤਵਾਦ ਦਾ ਖਾਮਿਆਜ਼ਾ ਭੁਗਤ ਰਿਹਾ ਹੈ ਅਤੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੇ ਸੰਘਰਸ਼ਾਂ ਅਤੇ ਵੱਡੀਆਂ ਤਾਕਤਾਂ ਦੀ ਸਿਆਸੀ ਖੇਡ ਦਾ ਸ਼ਿਕਾਰ ਹੋਇਆ ਹੈ।
ਸੀਨੀਅਰ ਸੁਰੱਖਿਆ ਵਿਸ਼ਲੇਸ਼ਕ ਅਬਦੁੱਲਾ ਖਾਨ ਨੇ ਕਿਹਾ ਕਿ ਤੁਸੀਂ ਜਿਹੋ ਜਿਹਾ ਬੀਜਦੇ ਹੋ, ਓਹੋ ਜਿਹਾ ਹੀ ਵੱਢਦੇ ਹੋ। ਉਨ੍ਹਾਂ ਨੇ ਕਿਹਾ ਕਿ 1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਤੱਤਕਾਲੀ ਤਾਨਾਸ਼ਾਹ ਜ਼ਿਆ ਉਲ ਹੱਕ ਨੇ ਰੂਸ ਅਤੇ ਅਮਰੀਕਾ ਦੀ ਠੰਡੀ ਜੰਗ ਦਾ ਹਿੱਸਾ ਬਣਨ ਦਾ ਫ਼ੈਸਲਾ ਕਰਨ ਤੱਕ ਪੇਸ਼ਾਵਰ ਇਕ ਸ਼ਾਂਤਮਈ ਥਾਂ ਸੀ। ਉਹ ਗੁਆਂਢੀ ਦੇਸ਼ ਅਫ਼ਗਾਨਿਸਤਾਨ ’ਤੇ ਸੋਵੀਅਤ ਹਮਲੇ ਦੇ ਖ਼ਿਲਾਫ਼ ਉਸ ਦਾ ਸਾਥ ਦੇਣ ਲਈ ਸਾਹਮਣੇ ਆਇਆ ਪਹਿਲਾ ਦੇਸ਼ ਸੀ। ਅਫ਼ਗਾਨਿਸਤਾਨ ਦੀ ਸਰਹੱਦ ਤੋਂ 30 ਕਿਲੋਮੀਟਰ ਦੂਰ ਸਥਿਤ ਪੇਸ਼ਾਵਰ ਅਜਿਹਾ ਕੇਂਦਰ ਬਣ ਗਿਆ, ਜਿਥੇ ਅਮਰੀਕੀ ਸੀ. ਆਈ. ਏ. (ਕੇਂਦਰੀ ਖ਼ੁਫ਼ੀਆ ਏਜੰਸੀ) ਅਤੇ ਪਾਕਿਸਤਾਨੀ ਫ਼ੌਜ ਨੇ ਸੋਵੀਅਤ ਸੰਘ ਨਾਲ ਲੜਨ ਵਾਲੇ ਅਫ਼ਗਾਨਿਸਤਾਨ ਦੇ ਮੁਜਾਹਿਦੀਨਾਂ ਨੂੰ ਟਰੇਨਿੰਗ ਦਿੱਤੀ, ਹਥਿਆਰ ਅਤੇ ਵਿੱਤੀ ਮਦਦ ਮੁਹੱਈਆ ਕਰਵਾਈ। ਸ਼ਹਿਰ ਹਥਿਆਰਾਂ ਅਤੇ ਲੜਾਕਿਆਂ ਨਾਲ ਭਰ ਗਿਆ, ਜਿਨ੍ਹਾਂ ’ਚ ਕੱਟੜਪੰਥੀ ਇਸਲਾਮੀ ਅੱਤਵਾਦੀ ਅਤੇ ਲੱਖਾਂ ਅਫ਼ਗਾਨਿਸਤਾਨੀ ਸ਼ਰਨਾਰਥੀ ਸ਼ਾਮਲ ਸਨ।
ਪਿਛਲੇ ਚਾਰ ਦਹਾਕਿਆਂ ਤੋਂ ਹਿੰਸਾ ਦੀ ਅੱਗ ’ਚ ਸੜ ਰਿਹਾ ਪੇਸ਼ਾਵਰ

Comment here