ਅਜਬ ਗਜਬਖਬਰਾਂ

ਪਾਲਤੂ ਕੁੱਤੇ ਨੇ ਖਾ ਲਿਆ ਮਾਲਕ ਦਾ ਨਵਜੰਮਿਆ ਬੱਚਾ

ਸਿਡਨੀ – ਪਾਲਤੂ ਜਾਨਵਰਾਂ ਨੂੰ ਪਰਿਵਾਰ ਦਾ ਜੀਅ ਮੰਨ ਕੇ ਪਾਲਣ ਵਾਲਿਆਂ ਲਈ ਦੁਖਦ ਖਬਰ ਹੈ, ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਇਕ ਜੋੜੇ ਦੇ ਪਾਲਤੂ ਕੁੱਤੇ ਨੇ ਉਹਨਾਂ ਦੇ ਨਵਜਨਮੇ ਬੱਚੇ ਨੂੰ ਖਾ ਲਿਆ। ਅਮਰੀਕਨ ਸਟੇਫੋਰਡਸ਼ਾਇਰ ਟੇਰੀਅਰ ਨਸਲ ਦੇ ਕੁੱਤੇ ਨੇ ਪੰਜ ਹਫ਼ਤੇ ਦੇ ਬੱਚੇ ਨੂੰ ਉਦੋਂ ਸ਼ਿਕਾਰ ਬਣਾਇਆ ਜਦੋਂ ਮਾਤਾ-ਪਿਤਾ ਡੂੰਘੀ ਨੀਂਦ ਵਿਚ ਸਨ। ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਜਦੋਂ ਤੱਕ ਮਾਪੇ ਪਹੁੰਚੇ ਉਦੋਂ ਤੱਕ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਦਿੱਤਾ ਸੀ। ਮੈਡੀਕਲ ਮਦਦ ਮਿਲਣ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਪ੍ਰੈਗਨੈਂਸੀ ਦੌਰਾਨ ਕੁੱਤਾ ਮਾਲਕਣ ਨਾਲ ਪਿਆਰ ਨਾਲ ਰਹਿੰਦਾ ਸੀ, ਪਰ ਜਦ ਬੱਚਾ ਪੈਦਾ ਹੋਇਆ ਤਾਂ ਉਸ ਦਾ ਸੁਭਾਅ ਕੁਝ ਬਦਲ ਗਿਆ, ਉਹ ਲਾਰਾਂ ਸੁਟਦਾ ਰਿਹਾ, ਮਾਲਕ ਜੋੜੇ ਨੇ ਮੌਸਮ ਦੀ ਤਬਦੀਲੀ ਕਾਰਨ ਵਿਚ ਉਸ ਦਾ ਇਹ ਬਦਲਾਅ ਸਮਝਿਆ।ਪਰ ਬਾਅਦ ਚ ਪਤਾ ਲਗਿਆ ਕਿ ਉਹ ਬੱਚੇ ਨੂੰ ਆਪਣਾ ਖਾਣਾ ਸਮਝ ਕੇ ਲਾਰਾਂ ਟਪਕਾਉਂਦਾ ਸੀ। ਡੌਗ ਬਿਹੇਵੀਅਰ ਮਾਹਰ ਨਾਥਨ ਮੈਕਕ੍ਰੇਡਿ ਨੇ ਸਾਵਧਾਨ ਕੀਤਾ ਹੈ ਕਿ ਭਾਵੇਂ ਤੁਸੀਂ ਕੁੱਤੇ ਨੂੰ ਕਿੰਨੀ ਹੀ ਟਰੇਨਿੰਗ ਦੇ ਲਵੋ, ਉਹ ਮੌਕਾ ਮਿਲਦੇ ਹੀ ਸ਼ਿਕਾਰ ‘ਤੇ ਹਮਲਾ ਕਰੇਗਾ, ਭਾਵੇਂ ਉਹ ਮਾਲਕ ਦੇ ਬੱਚੇ ਹੀ ਕਿਉਂ ਨਾ ਹੋਣ, ਕਿਉਂਕਿ ਬੱਚਿਆਂ ਨੂੰ ਕੁੱਤੇ ਇਨਸਾਨ ਨਹੀਂ ਸਮਝਦੇ, ਤੇ ਕਈ ਵਾਰ ਬੱਚਿਆਂ ਦੇ ਵਿਹਾਰ ਕਾਰਨ ਵੀ ਕੁੱਤੇ ਇਰੀਟੇਟ ਹੋ ਕੇ ਹਮਲਾ ਕਰਦੇ ਹਨ।

Comment here