ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਹਮਾਇਤੀ ਕਸ਼ਮੀਰ ’ਚ ਘੱਟ ਗਿਣਤੀਆਂ ਦੇ ਕਾਤਲ—ਅਮਿਤ ਸ਼ਾਹ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰ ’ਚ ਮਾਸੂਮਾਂ ਅਤੇ ਘੱਟ ਗਿਣਤੀ ਲੋਕਾਂ ਦੇ ਕਤਲਾਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹੋਏ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਟਾਪ ਕਾਊਂਟਰ-ਟੈਰਰ ਐਕਸਪਰਟਸ ਦੀਆਂ ਟੀਮਾਂ ਕਸ਼ਮੀਰ ਭੇਜੀਆਂ ਹਨ। ਇਹ ਟੀਮਾਂ ਅੱਤਵਾਦੀ ਹਮਲੇ ’ਚ ਸ਼ਾਮਲ ਪਾਕਿਸਤਾਨ ਹਮਾਇਤੀ ਸਥਾਨਕ ਮਾਡਿਊਲ ਨੂੰ ਬੇਅਸਰ ਕਰਨ ’ਚ ਪੁਲਸ ਦੀ ਮਦਦ ਕਰਨਗੀਆਂ।
ਪਿਛਲੇ ਦੋ ਦਿਨਾਂ ’ਚ ਲਸ਼ਕਰ ਦੀ ਹਮਾਇਤ ਵਾਲੇ ਦਿ ਰਜਿਸਟੈਂਸ ਫੋਰਸ ਦੇ ਅੱਤਵਾਦੀਆਂ ਨੂੰ ਸ਼੍ਰੀਨਗਰ ’ਚ ਇਕ ਕਸ਼ਮੀਰੀ ਪੰਡਿਤ ਫਾਰਮਾਸਿਸਟ, ਇਕ ਸਰਕਾਰੀ ਸਕੂਲ ਦੀ ਸਿੱਖ ਮਹਿਲਾ ਪ੍ਰਿੰਸੀਪਲ, ਇਕ ਹਿੰਦੂ ਪੰਡਿਤ ਅਧਿਆਪਕ ਅਤੇ ਦੋ ਹੋਰਨਾਂ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਪਿੱਛੋਂ ਅਮਿਤ ਸ਼ਾਹ ਨੇ ਕਸ਼ਮੀਰ ’ਤੇ ਲਗਾਤਾਰ 5 ਘੰਟੇ ਬੈਠਕ ਕੀਤੀ। ਇਸ ਬੈਠਕ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਆਪਣੇ ਕਾਊਂਟਰ-ਟੈਰਰ ਐਕਸਪਰਟਸ ਨੂੰ ਭੇਜਣ ਲਈ ਕਿਹਾ ਗਿਆ। ਖੁਫ਼ੀਆ ਬਿਊਰੋ ਦੇ ਕਾਊਂਟਰ ਟੈਰਰ ਆਪ੍ਰੇਸ਼ਨ ਦੇ ਮੁਖੀ ਤਪਨ ਡੇਕਾ ਵਾਦੀ ’ਚ ਅੱਤਵਾਦੀਆਂ ਵਿਰੁੱਧ ਲੜਾਈ ਦੀ ਨਿੱਜੀ ਤੌਰ ’ਤੇ ਨਿਗਰਾਨੀ ਲਈ ਉਥੇ ਜਾ ਰਹੇ ਹਨ। ਹੋਰਨਾਂ ਕੌਮੀ ਸੁਰੱਖਿਆ ਏਜੰਸੀਆਂ ਦੀਆਂ ਅੱਤਵਾਦ ਰੋਕੂ ਟੀਮਾਂ ਵੀ ਜੰਮੂ-ਕਸ਼ਮੀਰ ਪੁਲਸ ਦੀ ਮਦਦ ਲਈ ਪਹਿਲਾਂ ਤੋਂ ਕਸ਼ਮੀਰ ਪਹੁੰਚ ਚੁੱਕੀਆਂ ਹਨ।

ਸੁਪਰੀਮ ਸਿੱਖ ਕੌਂਸਲ ਯੂ. ਕੇ. ਵਲੋਂ ਘਟਗਿਣਤੀਆਂ ਦੇ ਕਤਲ ਦੀ ਨਿੰਦਾ
ਬ੍ਰਿਟੇਨ ਵਿਚ ਸੁਪਰੀਮ ਸਿੱਖ ਕੌਂਸਲ ਯੂ. ਕੇ. ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਨਾਗਰਿਕਤਾਂ ਦੇ ਕਤਲ ਨੂੰ ਲੈ ਕੇ ਪਾਕਿਸਤਾਨ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਸੁਪਰੀਮ ਸਿੱਖ ਕੌਂਸਲ ਨੇ ਜੰਮੂ-ਕਸ਼ਮੀਰ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਤਲਾਂ ’ਤੇ ਪਾਕਿਸਤਾਨ ਸਰਕਾਰ ਨੂੰ ਸਰਗਰਮ ਅੱਤਵਾਦੀ ਸਮੂਹਾਂ ਨੂੰ ਕੰਟਰੋਲ ਕਰਨ ਲਈ ਕਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਪਾਕਿਸਤਾਨ ਦੇ ਪੇਸ਼ਾਵਰ ’ਚ ਇਕ ਸਿੱਖ ਡਾਕਟਰ ਦਾ ਕਤਲ ਅਤੇ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਤਲਾਂ ਦੀ ਨਿੰਦਾ ਕੀਤੀ।
ਕੌਂਸਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਘੱਟ ਗਿਣਤੀ ਭਾਈਚਾਰੇ ’ਚ ਖ਼ੌਫ ਪੈਦਾ ਕਰਨ ਦੇ ਇਰਾਦੇ ਨਾਲ ਇਕ ਮਹਿਲਾ ਸਿੱਖ ਪ੍ਰਿੰਸੀਪਲ ਅਤੇ ਇਕ ਹਿੰਦੂ ਅਧਿਆਪਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੁਪਰੀਮ ਕੌਂਸਲ ਯੂ. ਕੇ. ਨੇ ਕਿਹਾ ਕਿ ਉਹ ਕਾਬੁਲ ਵਿਚ ਗੁਰਦੁਆਰਾ ਸਾਹਿਬ ਵਿਚ ਤਾਲਿਬਾਨ ਦੀ ਐਂਟਰੀ ਕਰਨ, ਸੀ. ਸੀ. ਟੀ. ਵੀ. ਕੈਮਰਿਆਂ ਨੂੰ ਨਸ਼ਟ ਕਰਨ, ਸੰਗਤ ਨੂੰ ਧਮਕਾਉਣ ਅਤੇ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰਿਆਂ ਨੂੰ ਅਗਵਾ ਕਰਨ, ਜ਼ਬਰਨ ਧਰਮ ਪਰਿਵਰਤਨ ਅਤੇ ਪਾਕਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੀਆਂ ਕੁੜੀਆਂ ਦੇ ਵਿਆਹ ਸਮੇਤ ਸ਼ੋਸ਼ਣ ਦੀਆਂ ਲਗਾਤਾਰ ਰਿਪੋਰਟਾਂ ਤੋਂ ਚਿੰਤਤ ਹਨ।

Comment here