ਅਪਰਾਧਸਿਆਸਤਖਬਰਾਂ

ਪਾਕਿ-ਬ੍ਰਿਟਿਸ਼ ਕੱਟੜਪੰਥੀ ਪ੍ਰਚਾਰਕ ’ਤੇ ਅੱਤਵਾਦ ਦੇ ਦੋਸ਼ ‘ਚ ਗ੍ਰਿਫ਼ਤਾਰ

ਲੰਡਨ-ਇਥੋਂ ਦੀ ਮੈਟਰੋਪੋਲੀਟਨ ਪੁਲਸ ਨੇ ਕੱਟੜਪੰਥੀ ਇਸਲਾਮੀ ਪ੍ਰਚਾਰਕ ਅੰਜੇਮ ਚੌਧਰੀ ’ਤੇ ਅੱਤਵਾਦ ਨਾਲ ਸਬੰਧਤ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ ਲੰਡਨ ਦੀ ਅਦਾਲਤ ਵਿਚ ਪੇਸ਼ ਹੋਵੇਗਾ। ਪੁਲਸ ਨੇ ਐਤਵਾਰ ਨੂੰ 56 ਸਾਲਾ ਚੌਧਰੀ ’ਤੇ ਪਾਬੰਦੀਸ਼ੁਦਾ ਸੰਗਠਨ ਦੀ ਮੈਂਬਰਸ਼ਿਪ ਲੈਣ ਲਈ ਉਸ ਦੇ ਸਮਰਥਨ ’ਚ ਮੀਟਿੰਗਾਂ ਨੂੰ ਸੰਬੋਧਨ ਕਰਨ ਦਾ ਦੋਸ਼ ਲਗਾਇਆ। ਇਕ ਕੈਨੇਡੀਅਨ ਨਾਗਰਿਕ ਖਾਲਿਦ ਹੁਸੈਨ (28) ਨੂੰ ਵੀ ਪਾਬੰਦੀਸ਼ੁਦਾ ਸੰਗਠਨ ਦੀ ਮੈਂਬਰਸ਼ਿਪ ਦੇ ਦੋਸ਼ ਵਿਚ ਅੱਤਵਾਦ ਵਿਰੋਧੀ ਜਾਂਚ ਵਿਚ ਗ੍ਰਿਫ਼ਤਾਰ ਕੀਤਾ ਗਿਆ। ਮੈਟਰੋਪੋਲੀਟਨ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ “ਇੱਕ ਪਾਬੰਦੀਸ਼ੁਦਾ ਸੰਗਠਨ ਦੀ ਕਥਿਤ ਮੈਂਬਰਸ਼ਿਪ ਦੀ ਜਾਂਚ ਕਰ ਰਹੇ ਮੈਟਰੋਪੋਲੀਟਨ ਪੁਲਸ ਦੇ ਅੱਤਵਾਦ ਵਿਰੋਧੀ ਜਾਂਚਕਰਤਾਵਾਂ ਨੇ ਸੋਮਵਾਰ, 17 ਜੁਲਾਈ ਨੂੰ ਪੂਰਬੀ ਲੰਡਨ ਵਿੱਚ ਇੱਕ 56 ਸਾਲਾ ਵਿਅਕਤੀ ਅਤੇ ਇੱਕ 28 ਸਾਲਾ ਕੈਨੇਡੀਅਨ ਨਾਗਰਿਕ ਨੂੰ ਹੀਥਰੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ।”
ਬਿਆਨ ਵਿੱਚ ਕਿਹਾ ਗਿਆ ਕਿ “ਉਸ ਨੂੰ ਅੱਤਵਾਦ ਵਿਰੋਧੀ ਐਕਟ 2000 ਦੀ ਧਾਰਾ 41 ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ।” ਜਾਂਚਕਰਤਾਵਾਂ ਨੂੰ ਹਿਰਾਸਤ ਵਾਰੰਟ ਜਾਰੀ ਕੀਤੇ ਗਏ ਸਨ, ਜਿਸ ਨਾਲ ਉਨ੍ਹਾਂ ਨੂੰ ਦੋਵੇਂ ਗ੍ਰਿਫਤਾਰ ਵਿਅਕਤੀਆਂ ਨੂੰ ਸੋਮਵਾਰ, 24 ਜੁਲਾਈ ਤੱਕ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਲੰਬੀ ਪੁੱਛਗਿੱਛ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਅਤੇ ਸੋਮਵਾਰ ਨੂੰ ਲੰਡਨ ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਬ੍ਰਿਟੇਨ ਵਿੱਚ ਜਨਮੇ ਚੌਧਰੀ ਹੁਣ ਪਾਬੰਦੀਸ਼ੁਦਾ ਇਸਲਾਮੀ ਸਮੂਹ ਅਲ ਮੁਹਾਜੀਰੂਨ ਸਮੇਤ ਵੱਖ-ਵੱਖ ਕੱਟੜਪੰਥੀ ਸੰਗਠਨਾਂ ਨਾਲ ਜੁੜੇ ਹੋਏ ਹਨ। ਚੌਧਰੀ ਕੋਲ ਬ੍ਰਿਟੇਨ ਅਤੇ ਪਾਕਿਸਤਾਨ ਦੀ ਦੋਹਰੀ ਨਾਗਰਿਕਤਾ ਹੈ।

Comment here