ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਦਾ ਤਾਲਿਬਾਨ ਪ੍ਰੇਮ- ਗਨੀ ਬਰਾਦਰ ਕੋਲ ਪਾਕਿਸਤਾਨੀ ਪਾਸਪੋਰਟ!!

ਵਰਤਿਆ ਫਰਜ਼ੀ ਨਾਮ

ਇਸਲਾਮਾਬਾਦ- ਪਾਕਿਸਤਾਨ ਦੀ ਤਾਲਿਬਾਨ ਨਾਲ ਯਾਰੀ ਦਾ ਇਕ ਹੋਰ ਮਾਮਲਾ ਨਸ਼ਰ ਹੋਇਆ ਹੈ। ਹਾਲਾਂਕਿ ਪਾਕਿਸਤਾਨ ਸ਼ੁਰੂ ਤੋਂ ਦੁਨੀਆ ਦੇ ਸਾਹਮਣੇ ਇਹ ਝੂਠ ਬੋਲਦਾ ਰਿਹਾ ਹੈ ਕਿ ਉਹ ਤਾਲਿਬਾਨ ਤੇ ਕਿਸੇ ਹੋਰ ਅੱਤਵਾਦੀ ਸੰਗਠਨਾਂ ਦੀ ਕੋਈ ਮਦਦ ਨਹੀਂ ਕਰਦਾ ਹੈ। ਪਰ ਅਮਰੀਕੀ ਫ਼ੌਜਾਂ ਦੇ ਕਾਬੁਲ ਤੋਂ ਹਟਣ ਤੋਂ ਬਾਅਦ ਪਾਕਿਸਤਾਨ ਤੇ ਤਾਲਿਬਾਨ ਦੇ ਰਿਸ਼ਤੇ ਦੀ ਸੱਚਾਈ ਇਕ-ਇਕ ਕਰ ਕੇ ਖੁੱਲ੍ਹਣ ਲੱਗੀ। ਇਸ ਕ੍ਰਮ ‘ਚ ਤਾਲਿਬਾਨ ਤੇ ਪਾਕਿਸਤਾਨ ਰਿਸ਼ਤਿਆਂ ਦੀ ਇਕ ਹੋਰ ਸੱਚਾਈ ਸਾਹਮਣੇ ਆਈ ਹੈ। ਤਾਲਿਬਾਨ ‘ਚ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੇ ਤੇ ਹਾਲ ਹੀ ਉਪ-ਪ੍ਰਧਾਨ ਮੰਤਰੀ ਐਲਾਨ ਕੀਤੇ ਗਏ ਅਬਦੁਲ ਗਨੀ ਬਰਾਦਰ ਕੋਲ ਪਾਕਿਸਤਾਨੀ ਪਾਸਪੋਰਟ ਤੇ ਨੈਸ਼ਨਲ ਆਈਡੇਂਟਿਟੀ ਕਾਰਡ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਏਨਾ ਹੀ ਨਹੀਂ ਬਰਾਦਰ ਦੇ ਪਾਸਪੋਰਟ ਦੀ ਫੋਟੋ ਵੀ ਉਪਲਬਧ ਹੈ। ਇਸ ‘ਚ ਉਸ ਨੇ ਅਸਲੀ ਪਛਾਣ ਲੁਕਾ ਕੇ ਫਰਜ਼ੀ ਨਾਂ ਦਾ ਸਹਾਰਾ ਲਿਆ ਹੈ। ਇਸ ਦਾ ਆਈਡੀ ਨੰਬਰ ਵੀ ਪਾਕਿਸਤਾਨ ਦਾ ਹੈ। ਪਾਕਿਸਤਾਨ ਵੱਲੋਂ ਜਾਰੀ ਪਾਸਪੋਰਟ ‘ਚ ਮੁੱਲਾ ਬਰਾਦਰ ਦਾ ਨਾਂ ਮੁਹੰਮਦ ਆਰਿਫ ਆਗਾ ਤੇ ਉਸ ਦੇ ਵਾਲਿਦ ਦਾ ਨਾਮ ਸੱਯਦ ਨਜੀਰ ਆਗਾ ਦਰਜ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਪਾਸਪੋਰਟ ਤੇ ਆਈਡੀ ‘ਚ ਫੋਟੋ ਬਰਾਦਰ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਨੇ ਇਸ ਆਈਡੀ ਦੇ ਬਣਨ ‘ਚ ਉਸ ਦੀ ਮਦਦ ਕੀਤੀ ਹੈ। ਅਫ਼ਗਾਨਿਸਤਾਨ ‘ਚ ਇਕ ਨਿਊਜ਼ ਏਜੰਸੀ ਨੇ ਇਸ ਬਾਬਤ ਇਕ ਰਿਪੋਰਟ ਪਬਲਿਸ਼ ਕੀਤੀ ਸੀ। ਇਸ ‘ਚ ਦੱਸਿਆ ਗਿਆ ਸੀ ਕਿ ਤਾਲਿਬਾਨ ‘ਚ ਨੰਬਰ ਦੋ ਕਹੇ ਜਾਣ ਵਾਲੇ ਬਰਾਦਰ ਕੋਲ ਪਾਕਿਸਤਾਨ ਦਾ ਪਾਸਪੋਰਟ ਤੇ ਪਾਕਿਸਤਾਨ ਦਾ ਪਛਾਣ ਪੱਤਰ ਹੈ। ਖਾਮਾ ਨਿਊਜ਼ ਦੀ ਇਹ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਬਰਾਦਰ ਦੇ ਪਾਸਪੋਰਟ ਆਈਡੀ ਕਾਰਡ ਵਾਇਰਲ ਹੋ ਰਹੇ ਹਨ। ਇਸ ਨਿਊਜ਼ ਏਜੰਸੀ ਦਾ ਦਾਅਵਾ ਹੈ ਕਿ ਉਦੋਂ ਉਹ ਦਸਤਾਵੇਜ਼ ਅਫ਼ਗਾਨਿਸਤਾਨ ਦੀ ਖੁਫੀਆ ਏਜੰਸੀ ਐਨਡੀਐਸ ਨੇ ਹੀ ਲੀਕ ਕੀਤੇ ਸੀ। ਅਫ਼ਗਾਨਿਸਤਾਨ ‘ਚ ਤਾਲਿਬਾਨ ਰਾਜ ਤੋਂ ਬਾਅਦ ਇਕ ਵਾਰ ਫਿਰ ਇਹ ਮਾਮਲਾ ਤੂਲ ਫੜ ਰਿਹਾ ਹੈ। ਇਹ ਆਈਡੀ 10 ਜੁਲਾਈ 2014 ਨੂੰ ਜਾਰੀ ਕੀਤਾ ਗਿਆ ਸੀ। ਇਸ ‘ਚ ਬਰਾਦਰ ਦਾ ਜਨਮ 1963 ਦੱਸਿਆ ਗਿਆ ਹੈ। ਇਸ ‘ਤੇ ਪਾਕਿ ਦੇ ਰਜਿਸਟਾਰ ਜਨਰਲ ਦੇ ਦਸਤਖ਼ਤ ਹੈ।

Comment here