ਅਪਰਾਧਸਿਆਸਤਖਬਰਾਂ

ਪਾਕਿ ’ਚ ਹਿੰਦੂ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕਿਆ

ਸਿਆਲ ਕੋਟਲੀ-ਪਾਕਿਸਤਾਨ ਤੋਂ ਹਿੰਦੂਆਂ ’ਤੇ ਅੱਤਿਆਚਾਰ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਹਿੰਦੂ ਪਰਿਵਾਰ ਨੂੰ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਗਿਆ। ਮਾਮਲਾ ਪਾਕਿਸਤਾਨ ਦੇ ਸਿਆਲ ਕੋਟਲੀ ਦਾ ਹੈ, ਜਿੱਥੇ ਹਿੰਦੂਆਂ ਨੂੰ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਭਰਾ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ, ਇਸ ਦੇ ਨਾਲ ਹੀ ਇਕ ਹੋਰ ਪ੍ਰੇਸ਼ਾਨੀ ਆ ਗਈ ਹੈ। ਨੌਜਵਾਨ ਨੇ ਦੱਸਿਆ ਕਿ ਜਦੋਂ ਅਸੀਂ ਮ੍ਰਿਤਕ ਦੇਹ ਨੂੰ ਸਸਕਾਰ ਕਰਨ ਲਈ ਲੈ ਕੇ ਜਾ ਰਹੇ ਸੀ ਤਾਂ ਕੁਝ ਪਾਕਿਸਤਾਨੀ ਭਰਾਵਾਂ ਨੇ ਸਾਡਾ ਮਜ਼ਾਕ ਇਸ ਤਰ੍ਹਾਂ ਉਡਾਇਆ, ਜਿਵੇਂ ਕੋਈ ਸਰਕਸ ਚੱਲ ਰਹੀ ਹੋਵੇ।
ਪਰਿਵਾਰ ਵਾਲਿਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਸਾਡੇ ਬਜ਼ੁਰਗ ਇਸ ਪਾਸੇ ਗਏ, ਇਸ ’ਚ ਸਾਡਾ ਕੀ ਕਸੂਰ ਹੈ, ਜੋ ਸਾਡੇ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਸਾਡੇ ਹਿੰਦੂ ਸ਼ਮਸ਼ਾਨਘਾਟ ਦਾ ਬੁਰਾ ਹਾਲ ਹੈ, ਅਸੀਂ ਪਾਕਿਸਤਾਨ ਦੇ ਚੀਫ਼ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਪ੍ਰਤੀਨਿਧੀ ਭੇਜੇ ਤੇ ਇਨਸਾਫ਼ ਕੀਤਾ ਜਾਵੇ। ਨੌਜਵਾਨ ਨੇ ਦਾਅਵਾ ਕੀਤਾ ਕਿ ਵੰਡ ਸਮੇਂ ਕਿਹਾ ਗਿਆ ਸੀ ਕਿ ਅਸੀਂ ਪਾਕਿਸਤਾਨੀ ਹਰ ਦੁੱਖ-ਸੁੱਖ ’ਚ ਤੁਹਾਡੇ ਨਾਲ ਰਹਾਂਗੇ ਪਰ ਅੱਜ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ।

Comment here