ਬਲੋਚਿਸਤਾਨ-ਇਥੋਂ ਦੇ ਸੁਰੱਖਿਆ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਦੇ ਕੋਹਲੂ ’ਚ ਸ਼ੁੱਕਰਵਾਰ ਨੂੰ ਇਕ ਧਮਾਕੇ ’ਚ ਦੋ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ। ਲੇਵੀ ਕਾਂਸਟੇਬਲ ਜਮਾਲ ਸ਼ਾਹ ਦੇ ਮੁਤਾਬਕ ਕੋਹਲੂ ਦੇ ਵਿਚਕਾਰਲੇ ਖੇਤਰ ’ਚ ਇਕ ਵਾਹਨ ਯੂਨਿਟ ਨਿਯਮਿਤ ਗਸ਼ਤ ’ਤੇ ਨਿਕਲੀ ਸੀ ਤਾਂ ਅਚਾਨਕ ਸੜਕ ਕੰਢੇ ਬੰਬ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਲਾਸ਼ਾਂ ਅਤੇ ਤਿੰਨ ਜ਼ਖ਼ਮੀਆਂ ਨੂੰ ਕੋਹਲੂ ਦੇ ਜ਼ਿਲ੍ਹਾ ਸਿਹਤ ਕੇਂਦਰ ਹਸਪਤਾਲ (ਡੀ. ਐੱਚ. ਕਿਊ.) ਲਿਜਾਇਆ ਗਿਆ ਹੈ। ਸ਼ਾਹ ਮੁਤਾਬਕ ਧਮਾਕੇ ’ਚ ਦੋ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ।
ਪਾਕਿ ’ਚ ਅੱਤਵਾਦੀ ਹਮਲੇ ਦੌਰਾਨ ਦੋ ਮੁਲਾਜ਼ਮਾਂ ਦੀ ਹੋਈ ਮੌਤ


Comment here