ਅਪਰਾਧਸਿਆਸਤਖਬਰਾਂ

ਪਾਕਿ ’ਚ ਅਹਿਮਦੀਆ ਭਾਈਚਾਰੇ ਦੇ ਡਾਕਟਰ ਦਾ ਕਤਲ

ਪਾਕਿਸਤਾਨ-ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਨੂੰ ਲੈ ਕੇ ਜ਼ੁਲਮਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਦੇ ਪਿੰਡ ਗੋਟੇਰੀਆਲਾ ’ਚ ਲੋਕਾਂ ਦੀ ਮੁਫ਼ਤ ਸੇਵਾ ਕਰਨ ਵਾਲੇ ਇਕ ਅਹਿਮਦੀਆਂ ਭਾਈਚਾਰੇ ਨਾਲ ਸਬੰਧਿਤ 75 ਸਾਲਾਂ ਡਾ. ਰਸ਼ੀਦ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰਹੱਦ ਪਾਰ ਸੂਤਰਾਂ ਅਨੁਸਾਰ ਡਾ. ਰਸ਼ੀਦ ਵਾਸੀ ਗੋਟੇਰੀਆਲਾ ਕਾਫ਼ੀ ਸਮਾਂ ਪਹਿਲਾਂ ਨਾਰਵੇਂ ਚਲਾ ਗਿਆ। ਉੱਥੋਂ ਰਿਟਾਇਰ ਹੋਣ ਦੇ ਬਾਅਦ ਉਸ ਨੇ ਆਪਣੇ ਪਿੰਡ ਗੋਟਰੀਆਲਾ ਵਿਚ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਅਤੇ ਵਾਪਸ ਆਪਣੇ ਪਿੰਡ ਆ ਗਿਆ। ਇੱਥੇ ਉਸ ਨੇ ਡਾ.ਰਸ਼ੀਦ ਜੱਟ ਨਾਮ ਨਾਲ ਕਲੀਨਿਕ ਖੋਲਿਆ।

Comment here