ਨੋਇਡਾ-ਇੱਥੇ ਪਬਜੀ ਗੇਮ ਪਾਰਟਨਰ ਨਾਲ ਜ਼ਿੰਦਗੀ ਗੁਜ਼ਾਰਨ ਲਈ ਪਾਕਿਸਤਾਨ ਦੀ ਇਕ ਔਰਤ 2 ਦੇਸ਼ਾਂ ਦੇ ਬਾਰਡਰ ਪਾਰ ਕਰ ਕੇ ਰਬੂਪੁਰਾ ਕਸਬੇ ’ਚ ਪਹੁੰਚ ਗਈ। ਔਰਤ ਕਰਾਚੀ ਦੀ ਰਹਿਣ ਵਾਲੀ ਹੈ ਅਤੇ 4 ਬੱਚਿਆਂ ਦੀ ਮਾਂ ਹੈ। ਔਰਤ ਨੇਪਾਲ ਦੇ ਰਸਤੇ ਲੱਗਭਗ ਇਕ ਮਹੀਨਾ ਪਹਿਲਾਂ ਭਾਰਤ ਪਹੁੰਚੀ ਅਤੇ ਰਬੂਪੁਰਾ ਦੇ ਸਚਿਨ ਨਾਲ ਸ਼ੁੱਕਰਵਾਰ ਰਾਤ ਤੱਕ ਰਹੀ। ਸੀਮਾ ਕੋਲ ਭਾਰਤ ’ਚ ਰਹਿਣ ਦਾ ਕੋਈ ਜਾਇਜ਼ ਦਸਤਾਵੇਜ਼ ਨਹੀਂ ਹੈ। ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਨੌਜਵਾਨ ਅਤੇ ਉਕਤ ਔਰਤ ਵਿਆਹ ਕਰਨ ਦੀ ਕੋਸ਼ਿਸ਼ ’ਚ ਸਨ। ਸੂਤਰਾਂ ਮੁਤਾਬਕ ਰਬੂਪੁਰਾ ਦੇ ਅੰਬੇਡਕਰ ਨਗਰ ਨਿਵਾਸੀ ਸਚਿਨ (22) ਦੀ ਕੁਝ ਮਹੀਨੇ ਪਹਿਲਾਂ ਪਬਜੀ ਗੇਮ ਖੇਡਣ ਦੌਰਾਨ ਪਾਕਿਸਤਾਨ ਦੀ ਔਰਤ (ਸੀਮਾ) ਨਾਲ ਦੋਸਤੀ ਹੋ ਗਈ।
ਪਾਕਿ : ਚਾਰ ਬੱਚਿਆਂ ਦੀ ਮਾਂ ਪ੍ਰੇਮੀ ਨੂੰ ਮਿਲਣ ਪਹੁੰਚੀ ਭਾਰਤ


Comment here