ਇਸਲਾਮਾਬਾਦ- ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਦੇ ਪਿਤਾ ਮੰਨੇ ਜਾਂਦੇ ਏਕਿਊ ਖਾਨ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਖਾਨ ਨੇ ਇਸਲਾਮਾਬਾਦ ਦੇ ਖਾਨ ਰਿਸਰਚ ਲੈਬਾਰਟਰੀਜ਼ (ਕੇਆਰਐਲ) ਹਸਪਤਾਲ ਵਿੱਚ ਸਵੇਰੇ 7 ਵਜੇ (ਸਥਾਨਕ ਸਮੇਂ) ਆਖਰੀ ਸਾਹ ਲਿਆ। ਜੀਓ ਨਿਊਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਉਸਨੂੰ ਸਾਹ ਲੈਣ ਵਿੱਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਤੜਕੇ ਹਸਪਤਾਲ ਲਿਆਂਦਾ ਗਿਆ। ਰੱਖਿਆ ਮੰਤਰੀ ਪਰਵੇਜ਼ ਖਟਕ ਨੇ ਕਿਹਾ ਕਿ ਉਹ ਖਾਨ ਦੇ ਦੇਹਾਂਤ ਤੋਂ “ਬਹੁਤ ਦੁਖੀ” ਹਨ ਅਤੇ ਇਸ ਨੂੰ “ਨਾ ਪੂਰਾ ਹੋਣ ਵਾਲਾ ਘਾਟਾ” ਦੱਸਿਆ ਹੈ। ਉਨ੍ਹਾਂ ਕਿਹਾ, “ਪਾਕਿਸਤਾਨ ਹਮੇਸ਼ਾ ਰਾਸ਼ਟਰ ਲਈ ਉਸਦੀਆਂ ਸੇਵਾਵਾਂ ਦਾ ਸਨਮਾਨ ਕਰੇਗਾ। ਸਾਡੀ ਰੱਖਿਆ ਸਮਰੱਥਾਵਾਂ ਨੂੰ ਅਮੀਰ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਰਾਸ਼ਟਰ ਉਨ੍ਹਾਂ ਦਾ ਰਿਣੀ ਰਹੇਗਾ। ”
Comment here