ਇਸਲਾਮਾਬਾਦ-ਪਾਕਿਸਤਾਨ ਵਿਚ ਨਾਬਾਲਿਗ ਕੁੜੀ ਨੂੰ ਵੇਚਣ ਦੇ ਵਿਰੋਧ ਕਾਰਨ ਪਤੀ ਨੇ ਪਤਨੀ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜ਼ਿਲ੍ਹਾ ਦਾਦੂ ਦੇ ਲੱਕੀ ਸ਼ਾਹ ਕਸਬੇ ’ਚ ਵਾਪਰਿਆ। ਪਤੀ ਨੇ ਕਤਲ ਦੀ ਵਾਰਦਾਤ ਨੂੰ ਇਸ ਕਰਕੇ ਅੰਜ਼ਾਮ ਦਿੱਤਾ, ਕਿਉਂਕਿ ਉਸ ਦੀ ਪਤਨੀ ਆਪਣੀ ਨਾਬਾਲਿਗ ਕੁੜੀ ਨੂੰ ਉਸ ਦੇ ਪਤੀ ਵੱਲੋਂ ਇਕ ਲੱਖ ਰੁਪਏ ’ਚ ਵੇਚ ਕੇ ਉਸ ਦਾ ਖਰੀਦਦਾਰ ਨਾਲ ਨਿਕਾਹ ਕਰਨ ਦਾ ਵਿਰੋਧ ਕਰਦੀ ਸੀ।
ਸੂਤਰਾਂ ਅਨੁਸਾਰ ਮ੍ਰਿਤਕਾਂ ਦੇ ਭਰਾ ਮੁਨਵਰ ਜਿਸਕਾਨੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਉਸ ਦੇ ਜੀਜਾ ਜੁਲਫ਼ਕਾਰ ਨੇ ਆਪਣੀ ਪਤਨੀ ਬਬਲੀ ਜਿਸਕਾਨੀ ਦਾ ਗਲਾ ਦਬਾ ਕੇ ਕਤਲ ਕੀਤਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਜੀਜਾ ਨੇ ਆਪਣੀ ਨਾਬਾਲਿਗ ਕੁੜੀ ਨੂੰ ਇਕ ਲੱਖ ਰੁਪਏ ’ਚ ਕਿਸੇ ਵਿਅਕਤੀ ਨੂੰ ਵੇਚਿਆ ਸੀ ਅਤੇ ਉਸ ਤੋਂ ਪੈਸੇ ਲੈ ਕੇ ਆਪਣੀ ਲੜਕੀ ਦਾ ਖਰੀਦਦਾਰ ਅਖਤਰ ਨਵਾਬ ਨਾਲ ਨਿਕਾਹ ਕਰਨਾ ਚਾਹੁੰਦਾ ਸੀ ਪਰ ਉਸ ਦੀ ਭੈਣ ਬਬਲੀ ਇਸ ਗੱਲ ਦਾ ਵਿਰੋਧ ਕਰ ਰਹੀ ਸੀ।
ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਜੁਫ਼ਲਕਾਰ ਨੇ ਪਹਿਲਾ ਵੀ ਆਪਣੀਆਂ ਦੋ ਕੁੜੀਆਂ ਨੂੰ ਇਸ ਤਰਾਂ ਵੇਚ ਕੇ ਉਨ੍ਹਾਂ ਦਾ ਖਰੀਦਦਾਰਾਂ ਨਾਲ ਨਿਕਾਹ ਕਰ ਦਿੱਤਾ ਸੀ। ਇਸ ਵਿਵਾਦ ਦੇ ਚੱਲਦੇ ਦੋਸ਼ੀ ਜੁਲਫਕਾਰ ਨੇ ਆਪਣੀ ਪਤਨੀ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਪਤਨੀ ਦਾ ਕਤਲ ਕਰਨ ਵਾਲੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਤੀ ਨੇ ਨਾਬਾਲਿਗ ਕੁੜੀ ਨੂੰ ਵੇਚਣ ਦੇ ਵਿਰੋਧ ਚ ਪਤਨੀ ਦਾ ਕੀਤਾ ਕਤਲ

Comment here