ਸ਼ਿਮਲਾ-ਲੰਘੇ ਦਿਨ ਜ਼ਿਲ੍ਹਾ ਛੈਲਾ ਵਿਖੇ ਇਕ ਅਜੀਬੋ-ਗਰੀਬ ਮਾਮਲਾ ਆਇਆ ਹੈ। ਪਤੀ ਅਮਿਤ ਕੁਮਾਰ ਸੋਸ਼ਲ ਸਾਈਟ ਵ੍ਹਟਸਐਪ ’ਤੇ ਪਤਨੀ ਨੂੰ ਚੈਟਿੰਗ ਕਰਨ ਤੋਂ ਰੋਕਦਾ ਸੀ। ਗੁੱਸੇ ’ਚ ਆਈ ਪਤਨੀ ਨੇ ਪਤੀ ਦੇ ਦੰਦ ਤੋੜ ਦਿੱਤੇ ਅਤੇ ਉਸ ਨੇ ਪਤੀ ਨੂੰ ਡੰਡਿਆਂ ਨਾਲ ਵੀ ਕੁੱਟਿਆ। ਚੌਕੀ ’ਚ ਸ਼ਿਕਾਇਤ ਲੈ ਕੇ ਪੁੱਜੇ ਪਤੀ ਨੇ ਕਿਹਾ ਕਿ ਉਸ ਨੇ ਜਦੋਂ ਆਪਣੀ ਪਤਨੀ ਕੋਲੋਂ ਪੁੱਛਿਆ ਕਿ ਉਹ ਕਿਸ ਨਾਲ ਚੈਟਿੰਗ ਕਰ ਰਹੀ ਹੈ ਤਾਂ ਉਹ ਗੁੱਸੇ ’ਚ ਆ ਗਈ। ਉਸ ਨੇ ਮੇਰੇ ਮੂੰਹ ’ਤੇ ਮੁੱਕਾ ਮਾਰ ਕੇ ਮੇਰੇ ਦੰਦ ਤੋੜ ਦਿੱਤੇ ਅਤੇ ਡੰਡੇ ਨਾਲ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਪਤੀ ਨੂੰ ਇਲਾਜ ਲਈ ਠਿਯੋਗ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਹੈ। ਡੀ. ਐੱਸ. ਪੀ. ਲਖਵੀਰ ਸਿੰਘ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Comment here