ਖਬਰਾਂਦੁਨੀਆਮਨੋਰੰਜਨ

‘ਪਠਾਨ’ ਨੇ ਰਚਿਆ ਇਤਿਹਾਸ, 7 ਦਿਨਾਂ ‘ਚ ਕਮਾਏ 600 ਕਰੋੜ

ਮੁੰਬਈ-ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੂੰ ਰਿਲੀਜ਼ ਹੋਏ ਸੱਤ ਦਿਨ ਹੋ ਗਏ ਹਨ। ਬਾਕਸ-ਆਫਿਸ ‘ਤੇ ਫਿਲਮ ਪਠਾਨ ਦਾ ਜਲਵਾ ਹਾਲੇ ਵੀ ਬਰਕਰਾਰ ਹੈ। ਫਿਲਮ ਨੇ 25 ਜਨਵਰੀ ਨੂੰ ਰਿਲੀਜ਼ ਹੋਣ ਤੋਂ ਬਾਅਦ ਸਿਰਫ ਇੱਕ ਹਫਤੇ ਵਿੱਚ ਦੁਨੀਆ ਭਰ ਵਿੱਚ 634 ਕਰੋੜ ਰੁਪਏ ਕਮਾ ਲਏ ਹਨ। ‘ਪਠਾਨ’ ਨੇ ਸੱਤਵੇਂ ਦਿਨ ਭਾਰਤ ਵਿੱਚ 23 ਕਰੋੜ ਰੁਪਏ ਦੀ ਕਮਾਈ ਦਰਜ ਕੀਤੀ ਹੈ, ਹਿੰਦੀ ਵਿੱਚ 22 ਕਰੋੜ ਰੁਪਏ ਅਤੇ ਸਾਰੇ ਡੱਬ ਕੀਤੇ ਸੰਸਕਰਣਾਂ ਵਿੱਚ 1 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੱਤਵੇਂ ਦਿਨ ਓਵਰਸੀਜ਼ ਗ੍ਰਾਸ 15 ਕਰੋੜ ਰੁਪਏ ਹੈ।
‘ਪਠਾਨ’ ਨੇ 7 ਦਿਨਾਂ ‘ਚ ਇਕੱਲੇ ਵਿਦੇਸ਼ੀ ਖੇਤਰਾਂ ਵਿੱਚ 29.27 ਮਿਲੀਅਨ ਡਾਲਰ ਯਾਨੀ 238.5 ਕਰੋੜ ਰੁਪਏ ਇਕੱਠੇ ਕੀਤੇ ਹਨ, ਜਦਕਿ ਭਾਰਤ ‘ਚ ਕੁਲ ਕੁਲੈਕਸ਼ਨ 330.25 ਹੋ ਗਈ ਹੈ। ਜਿਸ ‘ਚ ਫਿਲਮ ਨੇ ਹਿੰਦੀ ‘ਚ 318.50 ਕਰੋੜ ਰੁਪਏ ਅਤੇ ਡੱਬ ਵਰਜ਼ਨ ‘ਚ 11.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ‘ਪਠਾਨ’ ‘ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਤੋਂ ਇਲਾਵਾ ਜਾਨ ਅਬ੍ਰਾਹਮ ਵੀ ਮੁੱਖ ਭੂਮਿਕਾ ‘ਚ ਹਨ।
ਰਿਕਾਰਡ ਦੀ ਲਾਈ ਝੜੀ
ਪਠਾਨ ਫਿਲਮ ਨੇ ਬੰਪਰ ਕਮਾਈ ਦੇ ਨਾਲ-ਨਾਲ ਰਿਕਾਰਡ ਵੀ ਖੜਾ ਕਰ ਦਿੱਤਾ ਹੈ। ਪਠਾਨ ਫ਼ਿਲਮ ਇੱਕ ਹਫ਼ਤੇ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਪਠਾਨ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਸ਼ਾਹਰੁਖ ਖਾਨ ਦਾ ਜਾਦੂ ਇਕ ਵਾਰ ਫਿਰ ਦਰਸ਼ਕਾਂ ਦੇ ਸਿਰ ‘ਤੇ ਬੋਲ ਰਿਹਾ ਹੈ। ਫਿਲਮ ਦੀ ਸਫਲਤਾ ਤੋਂ ਪੂਰੀ ਟੀਮ ਖੁਸ਼ ਨਹੀਂ ਹੈ। ਪਠਾਨ ਦੀ ਟੀਮ ਆਪਣੀ ਕਾਮਯਾਬੀ ਤੋਂ ਬਾਅਦ ਤੋਂ ਹੀ ਜਸ਼ਨ ਵਿੱਚ ਹੈ।

Comment here