ਮੁੰਬਈ-ਹਿੰਦੀ, ਤੇਲਗੂ, ਤਮਿਲ ਅਤੇ ਮਲਿਆਲਮ ਫ਼ਿਲਮਾਂ ਦੇ ਵੱਖ-ਵੱਖ ਗਾਣਿਆਂ ’ਚ ਡਾਂਸ ਕਰ ਚੁੱਕੀ ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਨੌਰਾ ਫਤੇਹੀ ਨੇ ਭੂਚਾਲ ਕਾਰਨ ਪ੍ਰਭਾਵਿਤ ਮੋਰੱਕੋ ਨੂੰ ਮਦਦ ਦੀ ਪੇਸ਼ਕਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ ਹੈ। ਮੋਰੱਕੋ ਮੂਲ ਦੀ ਕੈਨੇਡਿਆਈ ਕਲਾਕਾਰ ਫਤੇਹੀ ਨੇ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਭਾਰਤ ਇਸ ਮੁਸ਼ਕਿਲ ਸਮੇਂ ’ਚ ਅਫਰੀਕੀ ਦੇਸ਼ ਦੀ ਹਰਸੰਭਵ ਮਦਦ ਕਰੇਗਾ। ਫਤੇਹੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡਾ ਸ਼ੁਕਰੀਆ। ਭਾਰਤ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਭੂਚਾਲ ਕਾਰਨ ਪ੍ਰਭਾਵਿਤ ਮੋਰੱਕੋ ਲਈ ਮਦਦ ਦਾ ਹੱਥ ਅੱਗੇ ਵਧਾਇਆ। ਮੋਰੱਕੋ ਦੇ ਲੋਕ ਬਹੁਤ ਹੀ ਸ਼ੁਕਰਗੁਜ਼ਾਰ ਹਨ, ਜੈ ਹਿੰਦ।’’
ਨੌਰਾ ਫਤੇਹੀ ਨੇ ਮੋਰੱਕੋ ਦੀ ਮਦਦ ਲਈ ਪੀਐਮ ਮੋਦੀ ਦਾ ਕੀਤਾ ਧੰਨਵਾਦ

Comment here