ਸਿਆਸਤਖਬਰਾਂਦੁਨੀਆ

ਨੇਪਾਲ ਨੇ ਸਰਹੱਦੀ ਵਿਵਾਦ ਨੂੰ ਲੈ ਕੇ ਨਵੀਂ ਕਮੇਟੀ ਦਾ ਕੀਤਾ ਗਠਨ

ਮਾਮਲਾ ਚੀਨ ਦੇ ਕਥਿਤ ਤੌਰ ’ਤੇ ਨੇਪਾਲੀ ਜ਼ਮੀਨ ’ਤੇ ਕਬਜ਼ਾ ਕਰਨ ਦਾ
ਕਾਠਮੰਡੂ-ਬੀਤੇ ਦਿਨੀਂ ਨੇਪਾਲ ਸਰਕਾਰ ਨੇ ਦੇਸ਼ ਦੇ ਉੱਤਰੀ ਹਿਮਾਲਿਆਈ ਖੇਤਰ ਵਿੱਚ ਚੀਨ ਦੇ ਨਾਲ ਲੱਗਦੇ ਸਰਹੱਦੀ ਮੁੱਦਿਆਂ ਨੂੰ ਲੈ ਕੇ ਇੱਕ ਕਮੇਟੀ ਬਣਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦੇਉਬਾ ਦੇ ਬਾਲੂਵਤਾਰ ਸਥਿਤ ਸਰਕਾਰੀ ਰਿਹਾਇਸ਼ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਸਰਕਾਰ ਦੇ ਬੁਲਾਰੇ ਗਿਆਨੇਂਦਰ ਬਹਾਦਰ ਕਾਰਕੀ ਨੇ ਕਿਹਾ ਕਿ ਕਮੇਟੀ ਹੁਮਲਾ ਜ਼ਿਲ੍ਹੇ ਦੇ ਲਿਮੀ ਲਾਪਚਾ ਤੋਂ ਲੈ ਕੇ ਨਾਮਖਾ ਪੇਂਡੂ ਨਗਰਪਾਲਿਕਾ ਦੇ ਹਿੱਸੇ ਤੱਕ, ਨੇਪਾਲ-ਚੀਨ ਸਰਹੱਦ ਨਾਲ ਜੁੜੀਆਂ ਸਮੱਸਿਆਵਾਂ ਦਾ ਅਧਿਐਨ ਕਰੇਗੀ। ਚੀਨ ਨੇ ਕਥਿਤ ਤੌਰ ’ਤੇ ਨੇਪਾਲੀ ਜ਼ਮੀਨ ’ਤੇ ਕਬਜ਼ਾ ਕਰਨ ਤੋਂ ਬਾਅਦ ਪਿਛਲੇ ਸਾਲ ਹੁਮਲਾ ਵਿੱਚ ਨੌਂ ਇਮਾਰਤਾਂ ਬਣਾਈਆਂ ਸਨ। ਮੁੱਖ ਜ਼ਿਲ੍ਹਾ ਅਧਿਕਾਰੀ ਦੀ ਅਗਵਾਈ ਵਾਲੀ ਇੱਕ ਸਰਕਾਰੀ ਟੀਮ ਨੇ ਵੀ ਘਟਨਾ ਸਥਾਨ ਦਾ ਅਧਿਐਨ ਕੀਤਾ ਹੈ। ਹਾਲਾਂਕਿ ਟੀਮ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ, ਪਰ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਤਤਕਾਲੀ ਸਰਕਾਰ ਨੇ ਨੇਪਾਲ ਦੇ ਖੇਤਰ ਵਿੱਚ ਚੀਨੀ ਘੁਸਪੈਠ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ।

Comment here