ਜਲੰਧਰ– 2019 ’ਚ ਲੋਕ ਸਭਾ ਚੋਣਾਂ ਲੜ ਕੇ ਮਸ਼ਹੂਰ ਹੋਏ ਨੀਟੂ ਸ਼ੱਟਰਾਂ ਵਾਲਾ ਇਸ ਵਾਰ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਨੀਟੂ ਸ਼ੱਟਰਾਂ ਵਾਲਾ ਵੀ ਚੋਣ ਪ੍ਰਚਾਰ ਲਈ ਦਾਖਾ ਸੀਟ ‘ਤੇ ਵੀ ਰਹਿਣਗੇ ਅਤੇ ਜਲੰਧਰ ਪੱਛਮੀ ‘ਚ ਵੀ। ਦਰਅਸਲ ਉਨ੍ਹਾਂ ਦੀ ਪਤਨੀ ਨੀਲਮ ਵੀ ਜਲੰਧਰ ਪੱਛਮੀ ਸੀਟ ਤੋਂ ਚੋਣ ਮੈਦਾਨ ‘ਚ ਹੈ। ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ ਅਤੇ ਦੋਵੇਂ ਪਤੀ-ਪਤਨੀ ਹੁਣ ਮੋਟਰਸਾਈਕਲਾਂ ‘ਤੇ ਚੋਣ ਪ੍ਰਚਾਰ ਕਰਨ ‘ਚ ਜੁੱਟ ਗਏ ਹਨ। ਨੀਟੂ ਆਪਣੀ ਪਤਨੀ ਲਈ ਸਟਾਰ ਪ੍ਰਚਾਰਕ ਹੈ। ਨੀਟੂ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਸਿਆਸੀ ਤੌਰ ‘ਤੇ ਕੋਈ ਨਹੀਂ ਜਾਣਦਾ, ਇਸ ਕਾਰਨ ਉਹ ਖੁਦ ਦੋਵਾਂ ਥਾਵਾਂ ਤੋਂ ਚੋਣ ਪ੍ਰਚਾਰ ਕਰਨਗੇ। ਦਾਖਾ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ੱਟਰਾਂਵਾਲਾ ਚਾਰ ਸਾਲ ਦੇ ਬੇਟੇ ਅਤੇ ਪਤਨੀ ਨੀਲਮ ਨਾਲ ਚੋਣ ਪ੍ਰਚਾਰ ਲਈ ਨਿਕਲੇ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਮਿਲੀ ਕਰਾਰੀ ਹਾਰ ਤੋਂ ਬਾਅਦ, ਨੀਟੂ ਸ਼ੱਟਰਾਂਵਾਲਾ ਕਾਫੀ ਰੋਏ ਸਨ ਅਤੇ ਉਹਨਾਂ ਦੀ ਇੱਕ ਰੋਂਦੇ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਆ ਗਿਆ ਸੀ। ਇਸ ਤੋਂ ਬਾਅਦ ਉਹ ਗੀਤ, ਐਕਟਿੰਗ ਸਮੇਤ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਕਰਕੇ ਚਰਚਾ ‘ਚ ਰਿਹਾ।
Comment here