ਭਿੱਖੀਵਿੰਡ : ਸ਼ੁਰੂ ਤੋਂ ਹੀ ਪਾਕਿਸਤਾਨ ਨਾਲ ਭਾਰਤ ਦਾ ਸਰਹੱਦੀ ਵਿਵਾਦ ਚਲਦਾ ਰਿਹਾ ਹੈ ਤੇ ਅਜੇ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਭਲਕੇ ਹੀ ਭਾਰਤੀ ਸਰਹੱਦ ਵਿੱਚ ਪਾਕਿਸਤਾਨ ਡਰੋਨ ਦਿਖਾਈ ਦਿੱਤਾ। ਜਿਨ੍ਹਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਹੋਣ ਦੀ ਆਸ਼ੰਕਾ ਹੈ। ਤਾਜ਼ਾ ਘਟਨਾ ਖਾਲੜਾ ਬੈਰੀਅਰ ਆਉਂਦੀ ਬੁਰਜੀ ਨੰਬਰ 132/2 ਦੇ ਖੇਤਰ ‘ਚ ਰਾਤ ਕਰੀਬ ਸਵਾ 11 ਅਤੇ ਪੌਣੇ 12 ਵਜੇ ਵਾਪਰੀ। ਦੋ ਵਾਰ ਸ਼ੱਕੀ ਡਰੋਨ ਦੀ ਆਵਾਜ਼ ਬੀਐਸਐਫ ਦੇ ਜਵਾਨਾਂ ਨੂੰ ਸੁਣਾਈ ਦੇਣ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ। ਕਈ ਵਾਰ ਭਾਰਤੀ ਖੇਤਰ ‘ਚ ਡਰੋਨ ਦਾਖਲ ਕੀਤੇ ਜਾ ਰਹੇ ਹਨ। ਪਾਕਿਸਤਾਨ ਨਾਲ ਲੱਗਦੀ ਤਰਨਤਾਰਨ ਜ਼ਿਲ੍ਹੇ ਦੀ ਸਰਹੱਦ ‘ਚ ਕਈ ਵਾਰ ਡਰੋਨ ਦੀ ਆਮਦ ਹੋ ਚੁੱਕੀ ਹੈ। ਹਾਲਾਂਕਿ ਬੀਐਸਐਫ ਦੇ ਜਵਾਨਾਂ ਵਲੋਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ।
ਨਸ਼ਾ ਤਸਕਰੀ ਦੇ ਚਲਦੇ ਦੋ ਵਾਰ ਭਾਰਤੀ ਖੇਤਰ ‘ਚ ਆਇਆ ਪਾਕਿ ਡਰੋਨ

Comment here