ਅਪਰਾਧਸਿਆਸਤਖਬਰਾਂ

ਨਵੇਂ ਸਾਲ ਤੋਂ ਪਿੰਡ ’ਚ ਸ਼ਰਾਬ, ਤੰਬਾਕੂ, ਜਰਦਾ, ਸਿਗਰਟ ਨਹੀਂ ਵਿਕੇਗੀ-ਪੰਚਾਇਤ

ਫਿਰੋਜ਼ਪੁਰ-ਇਥੋਂ ਦੇ ਪਿੰਡ ਮਨਸੂਰ ਦੇਵਾ ਦੀ ਪੰਚਾਇਤ ਨੇ ਨਸ਼ੇ ਦੇ ਖਾਤਮੇ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਪਿੰਡ ਦੀਆਂ ਦੁਕਾਨਾਂ ’ਤੇ 1 ਜਨਵਰੀ 2023 ਤੋਂ ਤੰਬਾਕੂ, ਬੀੜੀ, ਸਿਗਰਟ, ਜਰਦਾ ਬਿਲਕੁਲ ਵੀ ਨਹੀਂ ਵਿਕੇਗਾ ਅਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਹੋਵੇਗਾ।
ਗ੍ਰਾਮ ਪੰਚਾਇਤ ਦੀ ਸਰਪੰਚ ਸ਼ਰਨਜੀਤ ਕੌਰ, ਨੰਬਰਦਾਰ ਸੁਖਜਿੰਦਰ ਸਿੰਘ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਹੋਰਨਾਂ ਵੱਲੋਂ ਦਸਤਖਤ ਕੀਤੇ ਗਏ। ਇਸ ਫ਼ੈਸਲੇ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਦੁਕਾਨਦਾਰ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਇਕ ਮਹੀਨੇ ਤੱਕ ਉਸਨੂੰ ਦੁਕਾਨ ਖੋਲ੍ਹਣ ਨਹੀਂ ਦਿੱਤੀ ਜਾਵੇਗੀ। ਲਿਖਤੀ ਰੂਪ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਹੈ ਕਿ ਪਿੰਡ ਦੀ ਸਾਂਝੀ ਥਾਂ, ਬੱਸ ਸਟੈਂਡ, ਸਕੂਲ ਦੀ ਜਗ੍ਹਾ ਵਿਚ ਸ਼ਰਾਬ, ਸਿਗਰਟ, ਸ਼ਰਾਬ ਪੀਣ ਵਾਲੇ, ਚਿੱਟਾ ਅਤੇ ਸਮੈਕ ਆਦਿ ਦਾ ਸੇਵਨ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Comment here