ਸਿਆਸਤਖਬਰਾਂ

ਨਵਜੋਤ ਦਾ ਸ਼ਕਤੀ ਪ੍ਰਦਰਸ਼ਨ, 62 ਵਿਧਾਇਕਾਂ ਦਾ ਮਿਲਿਆ ਸਾਥ

ਸਰਗਰਮੀ ਸ਼ੁਰੂ- ਭਲਕੇ ਜਸੂਸੀ ਮਾਮਲੇ ਤੇ ਰੋਸ ਮਾਰਚ, ਪਰਸੋਂ ਤਾਜ਼ਪੋਸ਼ੀ

ਚੰਡੀਗੜ-ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਰਿਹਾਇਸ਼ ਉਤੇ ਲਗਭਗ 6੨ ਵਿਧਾਇਕ ਪਹੁੰਚੇ। ਜੋ ਸਿਧੂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮਤੀਰਥ ਵਿਖੇ ਗਏ। ਇਹ ਸਿੱਧੂ ਦਾ ਸ਼ਕਤੀਪਰਦਰਸ਼ਨ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਖੇਮੇ ਨੂੰ ਵੱਡਾ ਸੰਨ ਵਜ ਚੁਕਿਆ ਹੈ। ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਭਲਕੇ 22 ਜੁਲਾਈ ਨੂੰ ਚੰਡੀਗੜ੍ਹ ‘ਚ ਪਹਿਲਾ ਸਿਆਸੀ ਪ੍ਰੋਗਰਾਮ ਕਰੇਗੀ। ਹਾਈਕਮਾਨ ਵੱਲੋਂ ਸਾਰੇ ਕਾਂਗਰਸੀ ਆਗੂਆਂ, ਵਿਧਾਇਕਾਂ ਨੂੰ ਪ੍ਰਧਾਨ ਦੀ ਅਗਵਾਈ ‘ਚ ਲਾਮਬੰਦ ਹੋਣ ਲਈ ਕਿਹਾ ਗਿਆ ਹੈ। ਇਸ ਤਹਿਤ ਪਾਰਟੀ ਪੈਗਾਸਸ ਜਾਸੂਸੀ ਕਾਂਡ ਦੀ ਸੁਪਰੀਮ ਕੋਰਟ ਦੀ ਦੇਖ-ਰੇਖ ‘ਚ ਜਾਂਚ ਕਰਵਾਉਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰੇਗੀ। ਸਾਰੇ ਆਗੂ, ਵਿਧਾਇਕ ਤੇ ਮੰਤਰੀ  ਸਿੱਧੂ ਦੀ ਅਗਵਾਈ ਹੇਠ ਰਾਜ ਭਵਨ ਵੱਲ ਮਾਰਚ ਕਰਨਗੇ ਤੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। 23 ਜੁਲਾਈ ਨੂੰ ਸਵੇਰੇ 11 ਵਜੇ ਕਾਂਗਰਸ ਭਵਨ ‘ਚ ਸਿੱਧੂ ਦੀ ਤਾਜਪੋਸ਼ੀ ਹੋਵੇਗੀ। 4 ਕਾਰਜਕਾਰੀ ਪ੍ਰਧਾਨ ਵੀ ਆਪਣੀ ਜ਼ਿੰਮੇਵਾਰੀ ਸੰਭਾਲਣਗੇ।

Comment here