ਅਪਰਾਧਖਬਰਾਂਚਲੰਤ ਮਾਮਲੇ

ਨਗਰ ਨਿਗਮ ‘ਚ ਤਾਇਨਾਤ ਮੁਲਾਜ਼ਮ ਰਿਸ਼ਵਤ ਲੈਂਦਿਆ ਕਾਬੂ

ਬਠਿੰਡਾ-ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ ਟੈਕਨੀਕਲ ਐਕਸਪਰਟ ਬਠਿੰਡਾ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ ਉਸ ਨੇ ਗੁਰਪ੍ਰੀਤ ਕੌਰ ਨਾਂ ਦੀ ਵਿਧਵਾ ਔਰਤ ਦੀ 12000 ਤਨਖਾਹ ਵਿੱਚੋਂ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ
ਬਠਿੰਡਾ ਦੀ ਵਿਜੀਲੈਂਸ ਪੁਲਿਸ ਦੀ ਗ੍ਰਿਫ਼ਤ ਵਿੱਚ ਮੂੰਹ ਲੁਕੋ ਕੇ ਵਿਖਾਈ ਦੇਣ ਵਾਲੇ ਇਸ ਵਿਅਕਤੀ ਦਾ ਨਾਮ ਸੋਨੂੰ ਗੋਇਲ ਹੈ, ਜੋ ਕਿ ਨਗਰ ਨਿਗਮ ਬਠਿੰਡਾ ਵਿੱਚ ਜ਼ਿਲ੍ਹਾ ਮੈਨੇਜਰ ਟੈਕਨੀਕਲ ਐਕਸਪਰਟ ਹੈ, ਜੋ ਕਿ ਪੈਦਲ ਚੱਲਣ ਵਿੱਚ ਅਪਾਹਜ ਹੈ ਪਰ ਉਸ ਨੇ ਗੁਰਪ੍ਰੀਤ ਕੌਰ ਦੀ ਮਦਦ ਕੀਤੀ। ਇਥੇ ਠੇਕੇ ‘ਤੇ ਕੰਮ ਕਰਦੀ ਇਕ ਔਰਤ ਨੇ ਇਕ ਔਰਤ ਤੋਂ 7000 ਰੁਪਏ ਦੀ ਰਿਸ਼ਵਤ ਲਈ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਕੱਚੀ ਨੌਕਰੀ ‘ਤੇ ਰੱਖਿਆ ਗਿਆ ਸੀ ਅਤੇ ਉਸ ਦੀ 12000 ਰੁਪਏ ਦੀ ਤਨਖਾਹ ‘ਚੋਂ 7000 ਰੁਪਏ ਲੈਂਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਨੇ ਗੁਰਪ੍ਰੀਤ ਕੌਰ, ਜਿਸ ਨੇ ਨੌਕਰੀ ਲਗਵਾਈ ਸੀ ਅਤੇ ਉਸ ਤੋਂ ਰਿਸ਼ਵਤ ਲੈ ਲਈ ਸੀ, ਉਹ ਬਹੁਤ ਹੀ ਗਰੀਬ ਹੈ ਅਤੇ ਇੱਕ ਵਿਧਵਾ ਔਰਤ ਵੀ ਹੈ, ਜਿਸ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ, ਬਠਿੰਡਾ ਨੂੰ ਸ਼ਿਕਾਇਤ ਕੀਤੀ ਸੀ, ਜਿਸ ‘ਤੇ ਕਾਰਵਾਈ ਕੀਤੀ ਗਈ ਹੈ। ਅੱਜ ਮੀਡੀਆ ਨੂੰ ਵਿਜੀਲੈਂਸ ਇੰਸਪੈਕਟਰ ਨਗਿੰਦਰ ਸਿੰਘ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ।

Comment here