ਸਿਓਲ-ਨੈਸ਼ਨਲ ਫਾਇਰ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਨੇੜੇ ਵੀਰਵਾਰ ਨੂੰ ਇੱਕ ਹਾਈਵੇਅ ‘ਤੇ ਇੱਕ ਮਾਲ ਢੋਹਣ ਵਾਲੇ ਟਰੱਕ ਅਤੇ ਇਕ ਬੱਸ ਦੀ ਟੱਕਰ ਹੋਣ ਤੋਂ ਬਾਅਦ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 37 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਟੱਕਰ ਅਤੇ ਅੱਗ ਕਿਸ ਕਾਰਨ ਲੱਗੀ ਅਤੇ ਟਰੱਕ ਕਿਹੜਾ ਮਾਲ ਲੈ ਕੇ ਜਾ ਰਿਹਾ ਸੀ।
ਏਜੰਸੀ ਮੁਤਾਬਕ ਜ਼ਖ਼ਮੀਆਂ ਵਿਚੋਂ 3 ਦੀ ਹਾਲਤ ਗੰਭੀਰ ਹੈ, ਜਦਕਿ 34 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਹਾਈਵੇ ’ਤੇ ਇਕ ਸੁਰੰਗ ਦੇ ਅੰਦਰ ਹੋਈ। ਇਸ ਤੋਂ ਪਹਿਲਾਂ ਟੈਲੀਵਿਜ਼ਨ ਫੁਟੇਜ ’ਚ ਸੁਰੰਗ ’ਚੋਂ ਕਾਲਾ ਧੂੰਆਂ ਨਿਕਲਦਾ ਦਿਖਾਇਆ ਗਿਆ ਸੀ, ਪਰ ਅੱਗ ਬੁਝਾਊ ਅਧਿਕਾਰੀਆਂ ਨੇ ਬਾਅਦ ’ਚ ਕਿਹਾ ਕਿ ਉਨ੍ਹਾਂ ਨੇ ਅੱਗ ’ਤੇ ਲਗਭਗ ਕਾਬੂ ਪਾ ਲਿਆ ਹੈ।

Comment here