97 ਫੀਸਦ ਅੰਕਾਂ ਦੇ ਬਾਵਜੂਦ ਭਾਰਤ ਚ ਮੈਡੀਕਲ ਸੀਟ ਨੀਂ ਮਿਲੀ
ਹਾਵੇਰੀ- ਕਰਨਾਟਕ ਦੇ ਰਹਿਣ ਵਾਲੇ 21 ਸਾਲਾ ਨਵੀਨ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਇਕ ਸਰਕਾਰੀ ਇਮਾਰਤ ਨੇੜੇ ਖਾਣ-ਪੀਣ ਦਾ ਸਾਮਾਨ ਖਰੀਦਣ ਗਿਆ ਸੀ, ਜਦੋਂ ਰੂਸੀ ਸੈਨਿਕਾਂ ਵੱਲੋਂ ਉਸ ਇਮਾਰਤ ‘ਤੇ ਮੋਰਟਾਰ ਦਾਗੇ ਗਏ। ਪਹਿਲੀ ਵਾਰ ਇਸ ਜੰਗ ਵਿੱਚ ਕਿਸੇ ਭਾਰਤੀ ਦੀ ਮੌਤ ਹੋਈ ਹੈ। ਯੂਕਰੇਨ ਦੇ ਖਾਰਕੀਵ ‘ਚ ਰੂਸੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਪਿਤਾ ਨੇ ਭਾਰਤ ‘ਚ ਮੈਡੀਕਲ ਸਿੱਖਿਆ ਪ੍ਰਣਾਲੀ ਉੱਤੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦੱਸਿਆ ਕਿ ਪੁੱਤਰ ਨਵੀਨ ਨੂੰ 97 ਫੀਸਦ ਅੰਕ ਮਿਲਣ ਦੇ ਬਾਵਜੂਦ ਪੂਰੇ ਭਾਰਤ ‘ਚ ਕਰਨਾਟਕ ਨੂੰ ਮੈਡੀਕਲ ਸੀਟ ਨਹੀਂ ਮਿਲ ਸਕੀ। ਇਸ ਲਈ ਉਸ ਨੂੰ ਮਜਬੂਰੀ ਵੱਸ ਯੁਕਰੇਨ ਜਾਣਾ ਪਿਆ। ਨਵੀਨ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਚਲਗੇਰੀ ਦਾ ਨਿਵਾਸੀ ਸੀ ਅਤੇ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਸੀ। ਖਾਰਕੀਵ ਯੂਕਰੇਨ ਦਾ ਸਭ ਤੋਂ ਵੱਡਾ ਵਿਦਿਅਕ ਕੇਂਦਰ ਹੈ, ਜੋ ਰੂਸੀ ਸਰਹੱਦ ਦੇ ਨੇੜੇ ਸਥਿਤ ਹੈ ਅਤੇ ਸੈਂਕੜੇ ਭਾਰਤੀ ਵਿਦਿਆਰਥੀ ਅਜੇ ਵੀ ਫਸੇ ਹੋਏ ਹਨ। ਰੂਸੀ ਫੌਜ ਦੇ ਵਧਦੇ ਹਮਲੇ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਸੰਪਰਕ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Comment here