ਅਜਬ ਗਜਬਸਿਆਸਤਖਬਰਾਂਦੁਨੀਆ

ਦੁਬਈ ਦੀ ਸਰਕਾਰ ਪੂਰੀ ਤਰਾਂ ਪੇਪਰਲੈੱਸ ਹੋਈ

ਉੱਚੀਆਂ ਇਮਾਰਤਾਂ ਨਾਲ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਛਾਣ ਰੱਖਣ ਵਾਲੇ ਮੁਲਕ ਦੁਬਈ ਦੀ ਹੁਣ ਇੱਕ ਹੋਰ ਵੱਖਰੀ ਪਛਾਣ ਬਣ ਗਈ ਹੈ। ਦੁਬਈ ’ਚ ਦੁਨੀਆ ਦੀ ਪਹਿਲੀ ਪੇਪਰਲੈੱਸ ਸਰਕਾਰ ਬਣ ਗਈ ਹੈ। ਇਸ ਬਾਰੇ ਐਲਾਨ ਕਰਦਿਆਂ ਅਮੀਰਾਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕਿਹਾ ਕਿ ਇਸ ਨਾਲ 350 ਮਿਲੀਅਨ ਡਾਲਰ ਅਤੇ 14 ਮਿਲੀਅਨ ਮੈਨ-ਘੰਟੇ ਬਚਣਗੇ। ਸ਼ੇਖ ਨੇ ਇਕ ਬਿਆਨ ਵਿਚ ਕਿਹਾ ਕਿ ਦੁਬਈ ਸਰਕਾਰ ਵਿਚ ਸਾਰੇ ਅੰਦਰੂਨੀ ਅਤੇ ਬਾਹਰੀ ਲੈਣ-ਦੇਣ ਅਤੇ ਸਾਰੀਆਂ ਪ੍ਰਕਿਰਿਆਵਾਂ ਹੁਣ 100 ਫ਼ੀਸਦੀ ਡਿਜੀਟਲ ਹਨ ਅਤੇ ਇਕ ਵਿਆਪਕ ਡਿਜੀਟਲ ਸਰਕਾਰੀ ਸੇਵਾਵਾਂ ਪਲੇਟਫਾਰਮ ਦੁਆਰਾ ਪ੍ਰਬੰਧਿਤ ਕੀਤੀਆਂ ਜਾਂਦੀਆਂ ਹਨ। ਇਸ ਟੀਚੇ ਦੀ ਪ੍ਰਾਪਤੀ ਦੁਬਈ ਦੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਡਿਜੀਟਾਈਜ਼ ਕਰਨ ’ਚ ਇਕ ਨਵੇਂ ਪੜਾਅ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ।ਇਸ ਯਾਤਰਾ ਦੀ ਜੜ੍ਹ ਨਵੀਨਤਾ, ਰਚਨਾਤਮਕਤਾ ਅਤੇ ਭਵਿੱਖ ’ਤੇ ਫੋਕਸ ਹੈ। ਦੁਬਈ ਦੀ ਕਾਗਜ਼ ਰਹਿਤ ਰਣਨੀਤੀ ਨੂੰ ਲਗਾਤਾਰ ਪੰਜ ਪੜਾਵਾਂ ਵਿਚ ਲਾਗੂ ਕੀਤਾ ਗਿਆ ਸੀ ਅਤੇ ਹਰ ਪੜਾਅ ਵਿਚ ਦੁਬਈ ਸਰਕਾਰ ਦੇ ਵੱਖ-ਵੱਖ ਸਮੂਹ ਸ਼ਾਮਲ ਸਨ। ਪੰਜਵੇਂ ਪੜਾਅ ਦੇ ਅੰਤ ਵਿਚ ਅਮੀਰਾਤ ਵਿਚ ਸਾਰੇ 45 ਸਰਕਾਰੀ ਵਿਭਾਗਾਂ ਵਿਚ ਰਣਨੀਤੀ ਲਾਗੂ ਕੀਤੀ ਗਈ ਸੀ। ਇਹ ਵਿਭਾਗ 1,800 ਡਿਜੀਟਲ ਸੇਵਾਵਾਂ ਅਤੇ 10,500 ਤੋਂ ਵੱਧ ਪ੍ਰਮੁੱਖ ਲੈਣ-ਦੇਣ ਪ੍ਰਦਾਨ ਕਰਦੇ ਹਨ। ਦੁਬਈ ਸਰਕਾਰ ਦਾ ਸੰਪੂਰਨ ਡਿਜੀਟਲ ਪਰਿਵਰਤਨ ਸਾਰੇ ਵਸਨੀਕਾਂ ਲਈ ਸਮਾਰਟ ਸਿਟੀ ਦੇ ਤਜਰਬੇ ਨੂੰ ਭਰਪੂਰ ਕਰੇਗਾ, ਕਾਗਜੀ ਲੈਣ-ਦੇਣ ਅਤੇ ਦਸਤਾਵੇਜਾਂ ਦੀ ਜਰੂਰਤ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਚਾਹੇ ਉਹ ਗਾਹਕਾਂ ਨੂੰ ਸੌਂਪੇ ਗਏ ਹੋਣ ਜਾਂ ਸਰਕਾਰੀ ਅਦਾਰਿਆਂ ਵਿਚ ਕਰਮਚਾਰੀਆਂ ਵਿਚ ਅਦਲਾ-ਬਦਲੀ ਕੀਤੇ ਜਾਣ। ਡਿਜੀਟਾਈਜ਼ੇਸਨ ਐਪਲੀਕੇਸਨ ਰਾਹੀਂ ਨਿਵਾਸੀਆਂ ਲਈ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਵਿਚ ਵੀ ਮਦਦ ਕਰੇਗਾ ਜੋ 12 ਮੁੱਖ ਸ੍ਰੇਣੀਆਂ ਵਿਚ 130 ਤੋਂ ਵੱਧ ਸਮਾਰਟ ਸਿਟੀ ਸੇਵਾਵਾਂ ਤੱਕ ਪਹੁੰਚ ਦੀ ਮਨਜ਼ੂਰੀ ਦਿੰਦਾ ਹੈ।

Comment here