ਦੁਬਈ – ਜੁਲਾਈ ਦੇ ਮਹੀਨੇ ਦੁਬਈ ਰਹਿੰਦੇ 37 ਸਾਲਾ ਇਕ ਭਾਰਤੀ ਡਰਾਈਵਰ ਨੇ ਆਪਣੇ 9 ਸਾਥੀਆਂ ਨਾਲ 2 ਕਰੋੜ ਦਿਹਰਮ (ਕਰੀਬ 40 ਕਰੋੜ ਰੁਪਏ) ਦੀ ਲਾਟਰੀ ਜਿੱਤੀ ਸੀ, ਕੇਰਲ ਵਸਨੀਕ ਅਤੇ ਆਬੂ ਧਾਬੀ ਵਿਚ ਡਰਾਈਵਰ ਦਾ ਕੰਮ ਕਰਨ ਵਾਲੇ ਰੰਜੀਤ ਸੋਮਰਾਜਨ ਪਿਛਲੇ ਤਿੰਨ ਸਾਲ ਤੋਂ ਟਿਕਟ ਖਰੀਦ ਰਹੇ ਸਨ। ਮਹਾਰਾਸ਼ਟਰ ਦੇ ਠਾਣੇ ਦੇ ਵਸਨੀਕ ਗਣੇਸ਼ ਸ਼ਿੰਦੇ ਨੇ ਵੀ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਨੇਅਰ ਵਿਚ 7.45 ਕਰੋੜ ਰੁਪਏ ਜਿੱਤੇ ਸਨ।ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਇਕ ਹੋਰ ਭਾਰਤੀ ਸ਼ਖਸ ਦੀ ਕਿਸਮਤ ਅਚਾਨਕ ਖੁੱਲ੍ਹ ਗਈ। ਕਰੀਬ ਪੰਜ ਸਾਲ ਤੋਂ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਨੇਅਰ ਡ੍ਰਾ ਵਿਚ ਕਿਸਮਤ ਅਜਮਾ ਰਹੇ 57 ਸਾਲ ਇੰਜੀਨੀਅਰ ਨੇ 10 ਲੱਖ ਡਾਲਰ ਮਤਲਬ ਕਰੀਬ 7.45 ਕਰੋੜ ਰੁਪਏ ਜਿੱਤੇ। ਭਾਰਤੀ ਏਅਰ ਟ੍ਰੈਫਿਕ ਇੰਜੀਨੀਅਰ ਸਾਬੂ ਅਤਮਿਤਾਥ ਦੁਬਈ ਏਅਰਪੋਰਟ ‘ਤੇ ਕੰਮ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਤ ਨਾਲ ਉਹ ਖੁਦ ਹੈਰਾਨ ਰਹਿ ਗਏ।ਜਿੱਤ ਦੇ ਬਾਅਦ ਉਹਨਾਂ ਨੇ ਦੱਸਿਆ ਕਿ ਇੱਥੇ ਤੱਕ ਪਹੁੰਚਣ ਵਿਚ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਇਸ ਰਾਸ਼ੀ ਨਾਲ ਹੁਣ ਉਹ ਆਪਣੇ ਰੁਕੇ ਹੋਏ ਕੰਮ ਪੂਰੇ ਕਰਨਗੇ ਅਤੇ ਚੈਰਿਟੀ ਵਿਚ ਵੀ ਦੇਣਗੇ। ਸਾਬੂ ਮੂਲ ਰੂਪ ਨਾਲ ਬੇਂਗਲੁਰੂ ਦੇ ਰਹਿਣ ਵਾਲੇ ਹਨ। ਸਾਲ 1999 ਵਿਚ ਮਿਲੇਨੀਅਮ ਮਿਲੀਨੇਅਰ ਸ਼ੁਰੂ ਹੋਣ ਦੇ ਬਾਅਦ ਤੋਂ 10 ਲੱਖ ਡਾਲਰ ਜਿੱਤਣ ਵਾਲੇ ਉਹ 182ਵੇਂ ਭਾਰਤੀ ਬਣ ਗਏ ਹਨ। ਭਾਰਤੀ ਨਾਗਰਿਕ ਸਭ ਤੋਂ ਵੱਡੀ ਗਿਣਤੀ ਵਿਚ ਪ੍ਰਮੋਸ਼ਨ ਦੇ ਟਿਕਟ ਖਰੀਦਦੇ ਹਨ।
Comment here