ਨਵੀਂ ਦਿੱਲੀ – ਤਿਉਹਾਰਾਂ ਦੇ ਮੱਦੇਨਜ਼ਰ ਦੇਸ਼ ਭੜ ਵਿਚ ਸੁਰਖਿਆ ਤੰਤਰ ਵਧੇਰੇ ਚੌਕੰਨਾ ਹੈ। ਹਿੰਸਕ ਵਾਰਦਾਤਾਂ ਤੋਂ ਬਚਾਅ ਲਈ ਅਪਰਾਧੀਆਂ ਨੂੰ ਕਾਬੂ ਕਰਨ ਲਈ ਉਚੇਚੀਆਂ ਮੁਹਿੰਮਾਂ ਵਿਢੀਆਂ ਹੋਈਆਂ ਹਨ, ਅਜਿਹੇ ਹੀ ਅਪ੍ਰੇਸ਼ਨ ਦੌਰਾਨ ਦਿੱਲੀ ਪੁਲਿਸ ਨੇ 2 ਖਤਰਨਾਕ ਹਥਿਆਰ ਤੇ ਕਾਰਤੂਸ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੱਧ ਪ੍ਰਦੇਸ਼ ਤੋਂ ਪਿਸਤੌਲ ਅਤੇ ਕਾਰਤੂਸ ਲਿਆ ਕੇ ਉਨ੍ਹਾਂ ਨੂੰ ਦਿੱਲੀ-ਐੱਨਸੀਆਰ ਦੇ ਇਲਾਵਾ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਬਦਮਾਸ਼ਾਂ ਨੂੰ ਸਪਲਾਈ ਕਰਦੇ ਸਨ। ਪਿਛਲੇ 3 ਸਾਲ ਦੌਰਾਨ ਦੋਵੇਂ ਕੀਰਬ 400 ਪਿਸਤੌਲ ਅਤੇ ਵੱਡੀ ਗਿਣਤੀ ’ਚ ਕਾਰਤੂਸ ਸਪਲਾਈ ਕਰ ਚੁੱਕੇ ਹਨ। ਡੀਸੀਪੀ (ਸਪੈਸ਼ਲ ਸੈੱਲ) ਜਸਮੀਤ ਸਿੰਘ ਅਨੁਸਾਰ ਗ੍ਰਿਫਤਾਰ ਕੀਤੇ ਸਮੱਗਲਰਾਂ ਦੇ ਨਾਮ ਸ਼ਾਕੀਰ ਅਤੇ ਜੁਨੈਦ ਖਾਨ ਹੈ। ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ਕੋਲੋਂ 32 ਬੋਰ ਦੀ 15 ਸੈਮੀਆਟੋਮੈਟਿਕ ਪਿਸਤੌਲ ਅਤੇ 30 ਕਾਰਤੂਸ ਬਰਾਮਦ ਕੀਤੇ ਗਏ। ਸਪੈਸ਼ਲ ਸੈੱਲ ਨੂੰ ਸੂਚਨਾ ਮਿਲਦੇ ਸੀ ਕਿ ਮੇਵਾਤ ਇਲਾਕੇ ਦੇ ਕੁਝ ਹੱਥਿਆਰ ਸਮੱਗਲਰ ਖਰਗੋਨ ਤੋਂ ਹੱਥਿਆਰ ਅਤੇ ਕਾਰਤੂਸ ਲਿਆ ਕੇ ਦਿੱਲੀ-ਐੱਨਸੀਆਰ ’ਚ ਬਦਮਾਸ਼ਾਂ ਨੂੰ ਸਪਲਾਈ ਕਰ ਰਹੇ ਹਨ। ਦੋ ਮਹੀਨੇ ਤੋਂ ਜ਼ਿਆਦਾ ਦੇ ਨਿਰੰਤਰ ਕੋਸ਼ਿਸ਼ਾਂ ਦੇ ਬਾਅਦ 25 ਅਕਤੂਬਰ ਨੂੰ ਐੱਸਆਈ ਦਵਿੰਦਰ ਭਾਟੀ ਨੂੰ ਸੂਚਨਾ ਮਿਲੀ ਕਿ ਸ਼ਾਕਿਰ ਅਤੇ ਜੂਨੈਦ ਖਾਨ ਹੱਥਿਆਰ ਅਤੇ ਕਾਰਤੂਸ ਸਪਲਾਈ ਕਰਨ ਮਹਰੌਲੀ ਬਦਰਪੁਰ ਰੋਡ ਨੇੜੇ ਆਉਣ ਵਾਲੇ ਹਨ। ਪੁਲਿਸ ਟੀਮ ਨੇ ਦੋਵਾਂ ਨੂੰ ਦਬੋਚ ਲਿਆ।
Comment here