ਅਪਰਾਧਖਬਰਾਂ

ਦਿੱਲੀ ਚ ਮਹਿਲਾ ਨਾਲ ਗੈੰਗਰੇਪ, ਗੰਜੀ ਕਰਕੇ ਕਾਲਖ ਮਲ ਕੇ ਘੁੰਮਾਇਆ

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਇਕ ਵਾਰ ਫੇਰ ਸ਼ਰਮਸਾਰ ਹੋਈ ਹੈ। ਇਥੇ ਇਕ ਮਹਿਲਾ ਨੂੰ ਅਗਵਾ ਕਰਕੇ ਕਥਿਤ ਤੌਰ ਤੇ ਗੈਂਗਰੇਪ ਕੀਤਾ ਗਿਆ, ਫੇਰ ਉਸ ਨੂੰ ਗੰਜੀ ਕਰ ਦਿੱਤਾ, ਗਲ ਚ ਜੁੱਤੀਆਂ ਦਾ ਹਾਰ ਪਾਇਆ ਗਿਆ, ਚਿਹਰੇ ‘ਤੇ ਕਾਲਿਖ ਮਲੀ ਗਈ ਤੇ ਉਸ ਨੂੰ ਗਲੀਆਂ ਵਿੱਚ ਘੁਮਾਇਆ ਗਿਆ। ਘਟਨਾ ਦਿਲੀ ਦੇ ਕਸਤੂਰਬਾ ਇਲਾਕੇ ਚ ਵਾਪਰੀ ਹੈ। ਪੀੜਤਾ ਦੀ ਭੈਣ ਦੀ ਸ਼ਿਕਾਇਤ ਤੇ ਪੁਲਸ ਨੇ ਆ ਕੇ ਮਹਿਲਾ ਨੂੰ ਹਜੂਮ ਤੋੰ ਛੁਡਵਾਇਆ। ਫਿਲਹਾਲ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਸਮੂਹਿਕ ਬਲਾਤਕਾਰ ਦੀ ਐੱਫਆਈਆਰ ਦਰਜ ਕੀਤੀ ਹੈ ਅਤੇ ਲੜਕੀ ਨਾਲ ਬਦਸਲੂਕੀ ਕਰਨ ਦੇ ਦੋਸ਼ ‘ਚ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਰ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਘਟਨਾ ਦੀ ਨੰਦਾ ਕੀਤੀ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਉਪ-ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਪੁਲਸ ਨੂੰ ਸਖ਼ਤ ਐਕਸ਼ਨ ਲੈਣ ਦੇ ਨਿਰਦੇਸ਼ ਦੇਣ,ਅਤੇ ਕਾਨੂੰਨ ਵਿਵਸਥਾ ’ਤੇ ਧਿਆਨ ਦੇਣ।

ਜਾਣਕਾਰੀ ਮੁਤਾਬਕ ਪੀੜਤਾ ਵਿਆਹੀ ਤੇ ਇਕ ਬੱਚੇ ਦੀ ਮਾਂ ਹੈ , ਉਸ ਦਾ ਇਕ ਗੁਆਂਢੀ ਮੁੰਡਾ ਉਸ ਨਾਲ ਇਕ ਤਰਫਾ ਪਿਆਰ ਕਰਦਾ ਸੀ, ਮਹਿਲਾ ਵਲੋਂ ਉਸ ਦਾ ਪਿਆਰ ਨਕਾਰਨ ਤੇ ਉਸ ਮੁੰਡੇ ਨੇ ਪਿਛਲੇ ਸਾਲ 12 ਨਵੰਬਰ ਨੂੰ ਖੁਦਕੁਸ਼ੀ ਕਰ ਲਈ। ਮੁੰਡੇ ਦਾ ਪਰਿਵਾਰ ਇਸ ਲਈ ਉਕਤ ਮਹਿਲਾ ਨੂੰ ਦੋਸ਼ੀ ਠਹਿਰਾਉਂਦਾ ਸੀ, ਤੇ ਇਸੇ ਰੰਜਿਸ਼ ਦੇ ਚਲਦਿਆਂ ਬਦਲਾ ਲੈਣ ਲਈ ਉਕਤ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Comment here