ਸਿਆਸਤਖਬਰਾਂਦੁਨੀਆ

ਤਾਲਿਬਾਨ ਲੜਕੀਆਂ ਦੇ ਸਕੂਲਾਂ ’ਤੇ ਪਾਬੰਦੀ ਹਟਾਵੇ—ਮਲਾਲਾ

ਇਸਲਾਮਾਬਾਦ-ਪਾਕਿਸਤਾਨ ਦੀ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸੁਫ਼ਜ਼ਈ ਨੇ ਅਫ਼ਗਾਨ ਮਹਿਲਾ ਅਧਿਕਾਰ ਕਾਰਕੁੰਨਾਂ ਨੇ ਖੁੱਲ੍ਹੇ ਪੱਤਰ ’ਚ ਲਿਖਿਆ ਕਿ ਤਾਲਿਬਾਨ ਦੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਲੜਕੀਆਂ ਦੇ ਸੈਕੰਡਰੀ ਸਕੂਲਾਂ ’ਤੇ ਲਾਈ ਪਾਬੰਦੀ ਹਟਾ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਅਪੀਲ ਤਹਿਤ ਯੁੱਧ ਪੀੜਤ ਰਾਸ਼ਟਰ ਦੇ ਨਵੇਂ ਸ਼ਾਸਕਾਂ ਨੂੰ ਸੰਬੋਧਿਤ ਇਕ ਖੁੱਲ੍ਹਾ ਪੱਤਰ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਕਾਰਕੁੰਨ ਮਲਾਲਾ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਅੱਤਵਾਦੀਆਂ ਨੇ 2012 ’ਚ ਖੈਬਰ ਪਖਤੂਨਖਵਾ ਸੂਬੇ ’ਚ ਸਵਾਤ ਘਾਟੀ ਦੇ ਆਪਣੇ ਗ੍ਰਹਿ ਨਗਰ ’ਚ ਸਿਰ ਵਿਚ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਹ ਲੜਕੀਆਂ ਦੀ ਸਿੱਖਿਆ ਦੇ ਪ੍ਰਮੋਟਰ ਤੇ ਸਮਰਥਕ ਸਨ। ਤਾਲਿਬਾਨੀਆਂ ਨੇ ਸੱਤਾ ’ਤੇ ਕਾਬਜ਼ ਹੋਣ ਸਮੇਂ ਕਿਹਾ ਸੀ ਕਿ ਉਹ ਦੇਸ਼ ’ਚ ਲੜਕੀਆਂ ਦੀ ਸਿੱਖਿਆ ਦੀ ਇਜਾਜ਼ਤ ਦੇਣਗੇ। ਹਾਲਾਂਕਿ ਤਾਲਿਬਾਨ ਨੇ ਸਿਰਫ ਲੜਕਿਆਂ ਦੀਆਂ ਸਿੱਖਿਆ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਤੇ ਲੜਕੀਆਂ ਦੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਅਣਦੇਖੀ ਕੀਤੀ ਹੈ। ਭਾਵੇਂ ਹੀ ਤਾਲਿਬਾਨ ਲੀਡਰਸ਼ਿਪ ਸਿੱਖਿਆ ਸਮੇਤ ਦੇਸ਼ ’ਚ ਲੜਕੀਆਂ ਨੂੰ ਸਿੱਖਿਆ ਦੇ ਸਾਰੇ ਅਧਿਕਾਰ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਯਕੀਨ ਨਹੀਂ ਹੈ ਕਿ ਉਹ ਵਾਅਦਾ ਪੂਰਾ ਕਰਨਗੇ। ਮਲਾਲਾ ਵੱਲੋਂ ਤਾਲਿਬਾਨ ਨੂੰ ਕੀਤੀ ਗਈ ਇਸ ਅਪੀਲ ਨੂੰ ਵਿਸ਼ਵ ਪੱਧਰੀ ਮਾਨਤਾ ਮਿਲ ਸਕਦੀ ਹੈ ਪਰ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤਾਲਿਬਾਨ ਇਸ ਨੂੰ ਅਣਦੇਖਿਆ ਕਰ ਸਕਦਾ ਹੈ।

Comment here