ਸਿਆਸਤਖਬਰਾਂਦੁਨੀਆ

ਤਾਲਿਬਾਨ ਨੇ ਸੌ ਮੁਲਕਾਂ ਦੇ ਨਾਗਰਿਕਾਂ ਨੂੰ ਨਿਕਾਸੀ ਦੀ ਇਜਾਜ਼ਤ ਦਿੱਤੀ!!

ਕਾਬੁਲ- ਅਫਗਾਨਿਸਤਾਨ ਵਿੱਚ ਤਣਾਅ ਵਾਲੇ ਮਹੌਲ ਦੇ ਦਰਮਿਆਨ ਭਾਰਤ ਸਮੇਤ ਲੱਗਭਗ 100 ਦੇਸ਼ਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਤਾਲਿਬਾਨ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਕਾਬੁਲ ਛੱਡ ਕੇ ਜਾਣ ਵਾਲੇ ਉਹਨਾਂ ਦੇ ਦੇਸ਼ਾਂ ਦੇ ਸਾਰੇ ਨਾਗਰਿਕਾਂ ਅਤੇ ਅਫਗਾਨ ਨਾਗਰਿਕਾਂ ਜਿਹਨਾਂ ਕੋਲ ਉਚਿਤ ਯਾਤਰਾ ਦਸਤਾਵੇਜ਼ ਹਨ, ਉਹਨਾਂ ਨੂੰ ਸੁਰੱਖਿਅਤ ਨਿਕਾਸੀ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਨੀਵਾਰ ਨੂੰ ਤਾਲਿਬਾਨ ਦੇ ਰਾਜਨੀਤਕ ਦਫਤਰ ਦੇ ਉਪ ਨਿਰਦੇਸ਼ਕ ਸ਼ੇਰ ਮੁਹੰਮਦ ਅੱਬਾਸ ਸਟਾਨਿਕਜਈ ਨੇ ਕਿਹਾ ਕਿ ਜਿਹੜਾ ਅਫਗਾਨ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ ਉਹ ਦੇਸ਼ ਵਿਚ ਵਪਾਰਕ ਉਡਾਣਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਬਾਅਦ ਪਾਸਪੋਰਟ ਅਤੇ ਵੀਜ਼ਾ ਜਿਹੇ ਕਾਨੂੰਨੀ ਦਸਤਾਵੇਜ਼ ਲੈ ਕੇ ਸਤਿਕਾਰਯੋਗ ਢੰਗ ਨਾਲ ਅਤੇ ਮਨ ਦੀ ਸ਼ਾਂਤੀ ਨਾਲ ਅਜਿਹਾ ਕਰ ਸਕਦੇ ਹਨ।  ਇਹ ਬਿਆਨ ਅਫਗਾਨਿਸਤਾਨ ਤੋਂ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਡੈੱਡਲਾਈਨ ਦੇ ਠੀਕ ਇਕ ਦਿਨ ਪਹਿਲਾਂ ਆਇਆ ਹੈ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਇਹ ਯਕੀਨੀ ਕਰਨ ਲਈ ਵਚਨਬੱਧ ਹਾਂ ਕਿ ਸਾਡੇ ਨਾਗਰਿਕ, ਵਸਨੀਕ, ਕਰਮਚਾਰੀ, ਅਫਗਾਨ ਜਿਹਨਾਂ ਨੇ ਸਾਡੇ ਨਾਲ ਕੰਮ ਕੀਤਾ ਹੈ ਅਤੇ ਜਿਹੜੇ ਖਤਰੇ ਵਿਚ ਹਨ, ਉਹ ਅਫਗਾਨਿਸਤਾਨ ਦੇ ਬਾਹਰ ਆਪਣੀਆਂ ਮੰਜ਼ਿਲਾਂ ਲਈ ਸੁਤੰਤਰ ਤੌਰ ‘ਤੇ ਯਾਤਰਾ ਕਰਨਾ ਜਾਰੀ ਰੱਖ ਸਕਦੇ ਹਨ। ਨਾਲ ਹੀ ਕਿਹਾ ਕਿ ਅਸੀਂ ਨਾਮਜਦ ਅਫਗਾਨਾਂ ਨੂੰ ਯਾਤਰਾ ਦਸਤਾਵੇਜ਼ ਜਾਰੀ ਕਰਨਾ ਚਾਲੂ ਰੱਖਾਂਗੇ। ਬਿਆਨ ‘ਤੇ ਦਸਤਖ਼ਤ ਕਰਨ ਵਾਲੇ ਦੇਸ਼ਾਂ ਵਿਚ ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ, ਯੂਕਰੇਨ, ਬ੍ਰਿਟੇਨ ਸ਼ਾਮਲ ਹਨ।

Comment here