ਸਿਆਸਤਖਬਰਾਂਦੁਨੀਆ

ਤਾਲਿਬਾਨ ਨੂੰ ਲਈ ਆਈ ਐਸ ਵੱਡੀ ਚੁਣੌਤੀ !

ਕਾਹਿਰਾ-ਤਾਲਿਬਾਨ ਨੂੰ ਹੁਣ ਅਫਗਾਨਿਸਤਾਨ ’ਤੇ ਰਾਜ ਕਰਨ ਦੀ ਆਪਣੀ ਕੋਸ਼ਿਸ਼ ਵਿੱਚ ਵੱਡੀਆਂ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਈਐਸ ਦੇ ਹਮਲੇ ਉਨ੍ਹਾਂ ਯਤਨਾਂ ਨੂੰ ਹੋਰ ਗੁੰਝਲਦਾਰ ਬਣਾ ਰਹੇ ਹਨ। ਬੀਤੇ ਦਿਨੀਂ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਤਾਲਿਬਾਨ ’ਤੇ ਹਮਲੇ ਦਾ ਦਾਅਵਾ ਕੀਤਾ ਹੈ। ‘ਇਸਲਾਮਿਕ ਸਟੇਟ’ ਨੇ ਪੂਰਬੀ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨ ‘ਆਈਐਸ’ ਦੀ ਮੀਡੀਆ ਸ਼ਾਖਾ ਆਮਕ ਨਿਊਜ਼ ਏਜੰਸੀ ’ਤੇ ਪ੍ਰਕਾਸ਼ਤ ਕੀਤਾ ਗਿਆ ਇਹ ਦਾਅਵਾ ਤਾਲਿਬਾਨ ਲਈ ਉਨ੍ਹਾਂ ਦੇ ਲੰਮੇ ਸਮੇਂ ਦੇ ਵਿਰੋਧੀਆਂ ਦੇ ਵਧਦੇ ਖਤਰੇ ਵੱਲ ਸੰਕੇਤ ਕਰਦਾ ਹੈ। ਆਈਐਸ ਦੇ ਗੜ੍ਹ ਜਲਾਲਾਬਾਦ ਕਸਬੇ ਵਿੱਚ ਹੋਏ ਹਮਲਿਆਂ ਵਿੱਚ ਕਈ ਤਾਲਿਬਾਨੀ ਅੱਤਵਾਦੀਆਂ ਸਮੇਤ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ ਸਨ। ਤਾਲਿਬਾਨ ਨੇ ਪਿਛਲੇ ਮਹੀਨੇ ਇੱਕ ਕਾਰਵਾਈ ਵਿੱਚ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ ਤੇ ਰਾਜਧਾਨੀ ਕਾਬੁਲ ਉੱਤੇ ਵੀ ਕਬਜ਼ਾ ਕਰ ਲਿਆ ਸੀ। ਜਦੋਂ ਅਮਰੀਕਾ ਅਤੇ ਨਾਟੋ ਆਪਣੀਆਂ ਫੌਜਾਂ ਵਾਪਸ ਬੁਲਾਉਣ ਦੇ ਆਖ਼ਰੀ ਪੜਾਅ ਵਿੱਚ ਸੀ। ਅਮਰੀਕਾ ਦੇ ਆਖਰੀ ਵਿਦੇਸ਼ੀ ਫੌਜੀ 30 ਅਗਸਤ ਨੂੰ ਰਵਾਨਾ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਵਿਦੇਸ਼ੀ ਫੌਜਾਂ ਦੇ ਅਫਗਾਨਿਸਤਾਨ ਛੱਡਣ ਤੋਂ ਪਹਿਲਾਂ ਤਾਲਿਬਾਨ ਅਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਕੱਟੜਪੰਥੀ ਦੁਸ਼ਮਣ ਸਨ।

Comment here