ਕਾਬੁਲ-ਅਫਗਾਨਿਸਤਾਨ ਦੇ ਸੰਗੀਤਕਾਰਾਂ ਨੇ ਕਿਹਾ ਕਿ ਉਹ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਸੰਗੀਤ ਉਨ੍ਹਾਂ ਦੀ ਆਮਦਨੀ ਦਾ ਇਕੋ ਇਕ ਰਸਤਾ ਹੈ। ਇੱਕ ਸੰਗੀਤਕਾਰ ਜਾਫਰ ਖਲੀਲੀ ਨੇ ਟੋਲੋ ਨਿਊਜ਼ ਨੂੰ ਦੱਸਿਆ,“ਸਾਡਾ ਸੰਗੀਤ ਅਜਿਹਾ ਨਹੀਂ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰੇ। ਅਸੀਂ ਸਿਰਫ ਉਦੋਂ ਆਪਣੇ ਸੰਗੀਤ ਦਾ ਪ੍ਰਦਰਸ਼ਨ ਕਰਦੇ ਹਾਂ ਜਦੋਂ ਜੇ ਪਿੰਡ ਜਾਂ ਕਿਤੇ ਹੋਰ ਵਿਆਹ ਦੀ ਪਾਰਟੀ ਹੁੰਦੀ ਹੈ।” ਸੰਗੀਤਕਾਰਾਂ ਮੁਤਾਬਕ, ਸੰਗੀਤ ਆਮਦਨੀ ਦਾ ਇਕੋ ਇਕ ਰਸਤਾ ਸੀ ਪਰ ਕਿਉਂਕਿ ਉਨ੍ਹਾਂ ਨੇ ਦੋ ਮਹੀਨਿਆਂ ਤੋਂ ਇਸ ਨੂੰ ਛੱਡ ਦਿੱਤਾ ਹੈ ਇਸ ਲਈ ਮੌਜੂਦਾ ਸਮੇਂ ਉਹ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।
ਸੰਗੀਤਕਾਰ ਆਸਿਫ ਖਲੀਲੀ ਨੇ ਨਿਊਜ਼ ਪੋਰਟਲ ਨੂੰ ਦੱਸਿਆ,“ਕੋਈ ਵੀ ਦੇਸ਼ ਜਿਸ ਵਿੱਚ ਸੱਭਿਆਚਾਰ ਅਤੇ ਰਾਸ਼ਟਰੀ ਸੰਗੀਤ ਨਹੀਂ ਹੈ, ਕਦੇ ਵੀ ਵਿਕਾਸ ਨਹੀਂ ਕਰ ਸਕਦਾ। ਸੰਗੀਤਕਾਰਾਂ ਨੇ ਨਵੀਂ ਸਰਕਾਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਅਫਗਾਨਿਸਤਾਨ ਵਿੱਚ ਸੰਗੀਤ ਦੀ ਆਗਿਆ ਨਹੀਂ ਹੈ ਤਾਂ ਉਨ੍ਹਾਂ ਨੂੰ ਰੁਜ਼ਗਾਰ ਦੇ ਬਦਲਵੇਂ ਮੌਕਿਆਂ ਦੀ ਸਹੂਲਤ ਦਿੱਤੀ ਜਾਵੇ।
Comment here